ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ੍‍ਤ੍ਰੀ. ਤਿਯਾ. ਇਸਤ੍ਰੀ। ੨. ਭਾਰਯਾ. ਜੋਰੂ. ਵਹੁਟੀ.


ਸੰ. ਤ੍ਯਕ੍ਤ. ਵਿ- ਤਿਆਗਿਆ ਹੋਇਆ. ਤਰਕ ਕੀਤਾ। ੨. ਕ੍ਰਿ. ਵਿ- ਤ੍ਯਕ੍‌ਤ੍ਵਾ. ਤ੍ਯਾਗਕੇ. ਛੱਡਕੇ. "ਤਿਆਕਤ ਜਲੰ ਨਹਿ ਜੀਵ ਮੀਨੰ." (ਵਾਰ ਜੈਤ)


ਸੰਗ੍ਯਾ- ਸ੍‍ਤ੍ਰੀ. ਤਿਯਾ. ਨਾਰੀ। ੨. ਭਾਰਯਾ. ਜੋਰੂ. ਵਹੁਟੀ.


ਸੰਗ੍ਯਾ- ਤ੍ਰਿਸਾ. ਪਿਆਸ. ਤੇਹ. "ਮਿਟੀ ਤਿਆਸ ਅਗਿਆਨ ਅੰਧੇਰੇ." (ਆਸਾ ਮਃ ੫) ੨. ਤ੍ਰਿਸਨਾ. ਲਾਲਚ. "ਅਧਿਕ ਤਿਆਸ ਭੇਖ ਬਹੁ ਕਰੈ." (ਆਸਾ ਮਃ ੧)