ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਿੰਦਵੀ.


ਹਿੰਦੁਗਣ. ਹਨੂਦ. ਹਿੰਦੂ ਲੋਕ. "ਗੰਗ ਬਨਾਰਸ ਦਾ ਹਿੰਦਵਾਣਾ." (ਭਾਗੁ) ਹਿੰਦੂਧਰਮ ਨਾਲ ਸੰਬੰਧਿਤ। ੩. ਦੇਖੋ, ਹਿੰਦਵਾਨਾ.


ਹਿੰਦੁਣੀ. ਹਿੰਦੂ ਇਸਤ੍ਰੀ. "ਜਾਤਿ ਸਨਾਤੀ ਹੋਰਿ ਹਿੰਦਵਾਣੀਆ." (ਤਿਲੰ ਮਃ ੧) ੨. ਹਿੰਦੁਸਤਾਨ ਦੀ। ੩. ਹਿੰਦੂਮਤ ਸੰਬੰਧੀ.


ਦੇਖੋ, ਹਿੰਦਵਾਣਾ। ੨. ਫ਼ਾ. [ہِندوانہ] ਹਿੰਦਵਾਨਹ. ਸੰਗ੍ਯਾ- ਮਤੀਰਾ. ਤਰਬੂਜ਼. ਦਖੋ, ਤਰਬੂਜ.#ਕੋਪ੍ਯੋ ਲੈ ਕ੍ਰਿਪਾਨ ਬਲਵਾਨ ਸ਼੍ਰੀ ਗੋਬਿੰਦ ਸਿੰਘ#ਮਾਰੇ ਚੁਨ ਖਾਨ ਲੁੱਥ ਰੋਲੀ ਰਾਵ ਰਾਨਾ ਕੀ,#ਡਾਕਿਨੀ ਡਕਾਰੈਂ ਔ ਪੁਕਾਰੈਂ ਪੁੰਜ ਪ੍ਰੇਤਨ ਕੇ#ਖੋਪਰੀ ਖਵੀਸ ਖਾਤ ਮੁਗਲ ਪਠਾਨਾ ਕੀ,#ਕਹਿਤ ਪ੍ਰਤਾਪ ਸਿੰਘ ਮੁੰਡ ਬਾਂਧ ਗਜਖਾਲ#ਲਾਦ੍ਯੋ ਸੰਭੁ ਬੈਲ ਕਹੂੰ ਸੋਭਾ ਵਾਂ ਠਿਕਾਨਾ ਕੀ,#ਨਦੀ ਕੇ ਕਿਨਾਰਾ ਪੈ ਗਰੀਬ ਏ ਬੇਚਾਰਾ ਕੋਊ#ਜਾਤ ਬਨਜਾਰਾ ਲੀਏ ਗੋਨਿ ਹਿੰਦਵਾਨਾ ਕੀ.


ਵਿ- ਹਿੰਦ (ਭਾਰਤ) ਦਾ (ਦੀ). ੨. ਹਿੰਦੋਸਤਾਨ ਦੀ ਤਲਵਾਰ. "ਕਤਿ ਯਾਮਾਨੀ ਹਿੰਦਵੀ." (ਸਨਾਮਾ) ਯਮਨ ਅਤੇ ਹਿੰਦੀ ਦੀ ਕੱਤੀ.


ਦੇਖੋ, ਹੰਦਾਲ।੨ ਦੇਖੋ, ਨਿਰੰਜਨੀਏ.


ਦੇਖੋ, ਨਿਰੰਜਨੀਏ.