ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭੇਰਾ.


ਸੰ. ਸੰਗ੍ਯਾ- ਡੱਡੂ. ਮੇਂਡਕ (ਮੰਡੂਕ). ੨. ਬੱਦਲ. ਮੇਘ। ੩. ਕਾਲਾ ਅਬਰਕ (ਅਭ੍ਰਕ)


ਭਾਵ ਪ੍ਰਕਾਸ਼ ਦੇ ਲੇਖ ਅਨੁਸਾਰ ਡੱਡੂ ਦੇ ਸਿਰ ਵਿੱਚ ਹੋਣ ਵਾਲਾ ਮੋਤੀ. ਸੰਸਕ੍ਰਿਤ ਦੇ ਕਵੀਆਂ ਨੇ ਹਾਥੀ, ਸੱਪ, ਅਤੇ ਡੱਡੂ ਦੇ ਸਿਰਾਂ ਵਿੱਚ ਰਤਨਾਂ ਦਾ ਹੋਣਾ ਮੰਨਿਆ ਹੈ.


ਭੇਕ ਦੀ ਮਦੀਨ. "ਡੱਡੂ. ਮੰਡੂਕੀ.


ਦੇਖੋ, ਭੇਸ. "ਭੇਖ ਅਨੇਕ ਅਗਨਿ ਨਹੀ ਬੂਝੈ." (ਸੁਖਮਨੀ) ੨. ਭੇਖੀ ਦੀ ਥਾਂ ਭੀ ਭੇਖ ਸ਼ਬਦ ਆਇਆ ਹੈ. "ਪੰਡਿਤ ਮੋਨੀ ਪੜਿ ਪੜਿ ਥਕੇ, ਭੇਖ ਤਕੇ ਦਨੁ ਧੋਇ." (ਮਃ ੩. ਵਾਰ ਸਾਰ) ੩. ਭਿਕ੍ਸ਼ੁ ਭਿਖਾਰੀ. ਦੇਖੋ, ਜੰਤਭੇਖ ੨.


ਸੰ. ਭਿਸਕ. ਇਲਾਜ ਕਰਨ ਵਾਲਾ. ਵੈਦ੍ਯ. ਤਬੀਬ. "ਜਿਉ ਰੋਗੀ ਢਿਗ ਭੇਖਕ ਆਵੈ." (ਨਾਪ੍ਰ) ੨. ਇਲਾਜ. ਰੋਗ ਦੂਰ ਕਰਨ ਦਾ ਜਤਨ। ੩. ਭੇਖ (ਵੇਸ) ਕਰਨ ਵਾਲਾ. ਭੇਖੀ.


ਸੰ. ਭੇਸਜ. ਜੋ ਰੋਗ ਦੇ ਡਰ ਨੂੰ ਜਿੱਤਲਵੇ, ਔਸਧ. ਦਵਾਈ. "ਭਵਬੰਧਨ ਕੇ ਆਮ ਕੋ ਆਖਯ ਭੇਖਜ ਚਾਰ." (ਨਾਪ੍ਰ) ਵਾਹਗੁਰੂ ਨਾਮ ਦੇ ਚਾਰ ਅੱਖਰ ਸੰਸਾਰ ਦੇ ਬੰਧਨ ਆਮਯ (ਰੋਗ) ਲਈ ਦਵਾ ਹਨ। ੨. ਭੈਸਜ੍ਯ. ਇਲਾਜ.


ਭੇਸਜ (ਇਲਾਜ) ਕਰਨ ਵਾਲਾ, ਵੈਦ੍ਯ. ਤਬੀਬ.