ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖੋਟ.


ਸੰਗ੍ਯਾ- ਖੱਡ. ਬਿਲ.


ਕ੍ਰਿ- ਕ੍ਸ਼ੋਪਣ. ਸੁੱਟਣਾ. ਵਗਾਹੁਣਾ। ੨. ਗਵਾਉਣਾ. ਗੁੰਮ ਕਰਨਾ.


ਖੋਵਤ. ਖੋਦਿੰਦਾ ਹੈ. "ਸਾਧ ਸੰਗਿ ਮਲੁ ਸਗਲੀ ਖੋਤ." (ਸੁਖਮਨੀ) "ਭੈ ਭਰਮ ਦੁਤੀਆ ਸਗਲ ਖੋਤ." (ਆਸਾ ਛੰਤ ਮਃ ੫) ੨. ਸੰਗ੍ਯਾ- ਖੋਤਾ. ਗਧਾ. "ਜੈਸੇ ਭਾਰਬਾਹਕ ਖੋਤ." (ਕੇਦਾ ਮਃ ੫)


ਸੰਗ੍ਯਾ- ਖ਼ਰ. ਗਧਾ। ੨. ਭਾਵ- ਮੂਰਖ. ਬੇਸਮਝ.


ਕ੍ਰਿ. ਵਿ- ਖੋਤਕੇ. ਖੋਦਕੇ. ਖੁਣਕੇ. "ਕੋਈ ਗੁਰਮੁਖਿ ਸੇਵਕੁ ਕਢੈ ਖੋਤਿ." (ਵਾਰ ਗਉ ੧. ਮਃ ੪) ਖਨਨ ਕਰਕੇ ਰਤਨ ਕਢਦਾ ਹੈ.