ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਤਿਰ੍ਸਤ. ਵਿ- ਤ੍ਰਿਖਾਤੁਰ. ਪਿਆਸਾ.


ਸੰ. ਤ੍ਯਾਗ. ਸੰਗ੍ਯਾ- ਛੱਡਣ ਦੀ ਕ੍ਰਿਯਾ. ਕਿਸੀ ਵਸ੍‍ਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਤਰਕ ਕਰਨ ਦੀ ਕ੍ਰਿਯਾ. "ਤਿਆਗਹੁ ਸਗਲ ਉਪਾਵ." (ਵਾਰ ਗੂਜ ੨. ਮਃ ੫); ਦੇਖੋ, ਤਿਆਗ.


ਕ੍ਰਿ- ਤ੍ਯਾਗ ਕਰਨ ਦੀ ਕ੍ਰਿਯਾ. ਤਰਕ ਕਰਨਾ. "ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ." (ਮਾਰੂ ਅਃ ਮਃ ੫)


ਇਸਤ੍ਰੀ ਆਦਿ ਦੇ ਤ੍ਯਾਗ ਦੀ ਲਿਖਤ. ਬੇਦਾਵੇ ਦੀ ਤਹ਼ਰੀਰ. ਤਲਾਕਨਾਮਾ.


ਤ੍ਯਾਗਕੇ. ਛੱਡਕੇ. "ਸਗਲ ਤਿਆਗਿ ਗੁਰਸਰਣੀ ਆਇਆ." (ਸੂਹੀ ਮਃ ੫)