ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੁਡ ਗੁਡ ਸ਼ਬਦ ਕਰਨ ਵਾਲੀ ਢੱਡ. "ਮੁਚੰਗ ਸਨਾਈ ਗੁਡਗੁਡੀ." (ਚਰਿਤ੍ਰ ੧੦੨) ੨. ਹੁਕੜੀ.


ਦੇਖੋ, ਗੁਠਲੀ। ੨. ਕ੍ਰਿ. ਵਿ- ਗੋਡਿਆਂ ਦੇ ਬਲ. ਗੋਡਿਆਂ ਪਰਨੇ। ੩. ਸੰਗ੍ਯਾ- ਗੋਡਿਆਂ ਪਰਨੇ ਫਿਰਣ ਦੀ ਕ੍ਰਿਯਾ. "ਅੰਗਣ ਬੀਚ ਫਿਰੈਂ ਗੁਡਲੀ." (ਗੁਪ੍ਰਸੂ)