ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਰੂਪਚੰਦ ਭਾਈ.


ਸੰਗ੍ਯਾ- ਪਰਬ੍ਰਹਮ. ਨਿਰਗੁਣ ਬ੍ਰਹਮ. "ਪਰਮਹੰਸੁ ਸਚ ਜੋਤਿ ਅਪਾਰ." (ਗਉ ਅਃ ਮਃ ੧) ੨. ਬ੍ਰਹਮਗ੍ਯਾਨੀ, ਜੋ ਸਤ੍ਯ ਅਸਤ੍ਯ ਦਾ ਨਿਰਣਾ ਕਰਦਾ ਹੈ. "ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮਹੰਸਹਿ ਰੀਤਿ." (ਗੂਜ ਅਃ ਮਃ ੫) ੩. ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਚਾਰ ਪ੍ਰਕਾਰ ਦੇ ਸੰਨ੍ਯਾਸੀਆਂ ਵਿਚੋਂ ਇੱਕ ਭੇਦ. ਦੇਖੋ, ਸੰਨਿਆਸੀ.


ਸੰਗ੍ਯਾ- ਉੱਤਮਗਤਿ. ਮੋਕ੍ਸ਼੍‍. ਮੁਕਤਿ. "ਜਿਤੁ ਮਿਲਿਐ ਪਰਮਗਤਿ ਪਾਈਐ." (ਸ੍ਰੀ ਮਃ ੧. ਜੋਗੀ ਅੰਦਰਿ) ੨. ਉੱਚੀ ਪਦਵੀ. "ਛਾਰ ਕੀ ਪੁਤ੍ਰੀ ਪਰਮਗਤਿ ਪਾਈ." (ਬਾਵਨ)


ਸੰਗ੍ਯਾ- ਸਭ ਤੋਂ ਵਡਾ ਪੂਜ੍ਯ ਗੁਰੂ ਕਰਤਾਰ. ਵਾਹਗੁਰੂ. "ਭੇਟੈ ਤਾਸੁ ਪਰਮਗੁਰਦੇਉ." (ਰਾਮ ਬੇਣੀ) ੨. ਸ਼੍ਰੀ ਗੁਰੂ ਨਾਨਕ ਦੇਵ ਜੀ.


ਸੰਗ੍ਯਾ- ਪਾਰਬ੍ਰਹਮ. ਕਰਤਾਰ। ੨. ਗੁਰੂ ਨਾਨਕਦੇਵ. "ਗਾਵਉ ਗੁਨ ਪਰਮਗੁਰੂ ਸੁਖਸਾਗਰ." (ਸਵੈਯੇ ਮਃ ੧. ਕੇ) ੩. ਇਮਾਮ. ਦੇਖੋ, ਕਿਬਲਾ।


ਰਿਆਸਤ ਕਪੂਰਥਲੇ ਦਾ ਵਲੀਅਹਿਦ. ਦੇਖੋ, ਕਪੂਰਥਲਾ.


ਸੰਗ੍ਯਾ- ਦੂਸਰੇ ਦਾ ਮਜਹਬ. ਪਰਾਇਆ ਧਰਮ। ੨. ਦੂਸਰੇ ਦੀ ਰਾਇ. ਪਰਾਈ ਸਲਾਹ। ੩. ਦੇਖੋ, ਪ੍ਰਮੱਤ.


ਪਰਮ ਤਤ੍ਵ. ਆਤਮਗ੍ਯਾਨ. ਆਤਮਵਿਦ੍ਯਾ. "ਪਰਮਤੰਤ ਮਹਿ ਜੋਗੰ." (ਆਸਾ ਮਃ ੧) ੨. ਪਾਰਬ੍ਰਹਮ. ਵਾਹਗੁਰੂ. "ਪਰਮਤੰਤ ਮਹਿ ਰੇਖ ਨ ਰੂਪ." (ਵਾਰ ਰਾਮ ੧. ਮਃ ੧)


ਵਿ- ਪਰਮ- ਅਦਭੁਤ. ਅਤ੍ਯੰਤ ਆਸ਼ਚਰਯਰੂਪ. "ਪਰਮਦਭੁਤੰ ਪਰਕ੍ਰਿਤਿਪਰੰ." (ਗੂਜ ਜੈਦੇਵ)