ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਰਿੱਧ। ੨. ਰੰਧਨ ਕੀਤਾ. ਰਿੰਨ੍ਹਿਆ. ਪਕਾਇਆ.


ਦੇਖੋ, ਰਿਧਿ.


ਸੰ. ऋद्घि. ਸੰਗ੍ਯਾ- ਵਿਭੂਤੀ. ਸੰਪਦਾ. "ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ." (ਸੁਖਮਨੀ) ੨. ਕਾਮਯਾਬੀ. ਸਫਲਤਾ। ੩. ਉੱਨਤਿ. ਤਰੱਕੀ। ੪. ਦੁਰਗਾ, ਦੇਖੋ, ਰਿਧ ਧਾ.


ਦੇਖੋ, ਰਿਣ.


ਰਿਣ (ਕ਼ਰਜ਼) ਵਿੱਚ. "ਰਿਨਿ ਬਾਧੇ ਬਹੁਬਿਧਿ ਬਾਲ." (ਪ੍ਰਭਾ ਮਃ ੪) ਅਗ੍ਯਾਨੀ ਅਨੇਕ ਪ੍ਰਕਾਰ ਦੇ ਰਿਣਾਂ ਵਿੱਚ ਬੱਧੇ ਪਏ ਹਨ.


ਦੇਖੋ, ਰਿਣ.