ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖੋਦਨਾ। ੨. ਦੇਖੋ, ਖਵੀਦ। ੩. ਦੇਖੋ, ਖੋਂਦ। ੪. ਫ਼ਾ. [خود] ਸੰਗ੍ਯਾ- ਲੋਹੇ ਦਾ ਟੋਪ. ਖੋਲ. ਸ਼ਿਰਤ੍ਰਾਣ.


ਕ੍ਰਿ- ਖਨਨ. ਪੁੱਟਣਾ. ਉਖੇੜਨਾ.


ਸੰਗ੍ਯਾ- ਖੋਦਣ (ਪੁੱਟਣ) ਦਾ ਭਾਵ. ਜਿਵੇਂ- ਉਸ ਦੇ ਘਰ ਖੋਦਾ ਦਿੱਤਾ ਹੈ। ੨. ਉਹ ਆਦਮੀ, ਜਿਸ ਦੇ ਮੂੰਹ ਉੱਤੇ ਵਾਲ ਨਾ ਉਗਣ. ਇਸ ਨੂੰ ਖੋਜਾ ਭੀ ਆਖਦੇ ਹਨ.


ਕ੍ਰਿ. ਵਿ- ਖੋਦਕੇ. "ਬਸੁਧਾ ਖੋਦਿ ਕਰਹਿ ਦੁਇ ਚੂਲੇ." (ਆਸਾ ਕਬੀਰ)


ਦੇਖੋ, ਖੋਣਾ.