ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. त्यागिन्. ਵਿ- ਤ੍ਯਾਗਣ ਵਾਲਾ. ਤਾਰਿਕ. "ਬਿਨ ਹਉ ਤਿਆਗਿ, ਕਹਾ ਕੋਊ ਤਿਆਗੀ?" (ਭੈਰ ਮਃ ੫); ਦੇਖੋ, ਤਿਆਗੀ.

ਦੇਖੋ, ਤਿਆਗਿ੍ਯ.

ਦੋਖੋ, ਤਯਾਰ.

ਖ਼ਾ. ਵਿ- ਪੂਰਾ ਤਿਆਰ. ਝਟਪਟ ਕੰਮ ਕਰਨ ਨੂੰ ਤਿਆਰ. ਜਿਵੇਂ- "ਖਾਲਸਾ ਤਿਆਰ ਬਰ ਤਿਆਰ ਹੈ।" ੨. ਰਹਿਤ ਮਰਯਾਦਾ ਵਿੱਚ ਪੱਕਾ.

ਦੇਖੋ, ਤਯਾਰੀ. ਅਤੇ ਤੈਯਾਰੀ.

ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)

ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)

ਸੰ. ਤਿਰਸ੍‌ਕਾਰ. ਸੰਗ੍ਯਾ- ਅਨਾਦਰ. ਅਪਮਾਨ. "ਜਮ ਨ ਕਰੈ ਤਿਸਕਾਰ." (ਸ. ਕਬੀਰ)