ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਿੰਦੁਸਤਾਨ.


ਦੇਖੋ, ਹਿੰਡੋਲ.


ਅ਼. [ہِمّت] ਸੰਗ੍ਯਾ- ਇਰਾਦਾ. ਸੰਕਲਪ। ੨. ਹੌਸਲਾ. ਸਾਹਸ.#ਵੇਦਹੁਁ ਚਾਰ ਵਿਚਾਰਤ ਬਾਤ#ਪੁਰ੍ਵਾ ਅਠਾਰਹਿ ਅੰਗ ਮੇ ਧਾਰੈ,#ਰਾਗ ਤੇ ਆਦਿ ਜਿਤੀ ਚਤੁਰਾਈ#"ਸੁਜਾਨ" ਕਹੈ ਸਭ ਯਾਹਿ ਕੇ ਲਾਰੈ.#ਚਿਤ੍ਰਹੁਁ ਆਪ ਲਿਖੈ ਸਮਝੈ ਕਵਿਤਾਨ#ਕੀ ਰੀਤਿ ਮੇ ਵਾਰਤਾ ਪਾਰੈ,#ਹੀਨਤਾ ਹੋਯ ਜੁ ਹਿੰਮਤ ਕੀ ਤੁ#ਪ੍ਰਬੀਨਤਾ ਲੈ ਕਹਾਂ ਕੂਪ ਮੇ ਡਾਰੈ.#੩. ਫਿਕਰ। ੪. ਇੱਕ ਰਾਜਪੂਤ ਯੋਧਾ, ਜਿਸ ਦਾ ਜਿਕਰ ਵਿਚਿਤ੍ਰ ਨਾਟਕ ਦੇ ਗਿਆਰਵੇਂ ਅਧ੍ਯਾਯ ਵਿੱਚ ਆਇਆ ਹੈ.


ਦੇਖੋ, ਪੰਜ ਪਯਾਰੇ। ੨. ਟਿੱਕਾ ਸਰਦੂਲ ਸਿੰਘ ਦਾ ਪੁਤ੍ਰ, ਬਾਬਾ ਆਲਾ ਸਿੰਘ ਪਟਿਆਲਾਪਤਿ ਦਾ ਪੋਤਾ ਅਤੇ ਰਾਜਾ ਅਮਰ ਸਿੰਘ ਦਾ ਵਡਾ ਭਾਈ. ਇਸ ਦਾ ਦੇਹਾਂਤ ਸੰਮਤ ੧੮੩੧ (ਸਨ ੧੭੭੪) ਵਿੱਚ ਹੋਇਆ.


ਵ੍ਯ- ਨਿਸ਼ਚੇ. ਯਕੀਨਨ। ੨. ਕੇਵਲ. ਫ਼ਕਤ.#"ਨਾਥ ਹੀ ਸਹਾਈ ਸੰਤਨਾ." (ਬਿਲਾ ਮਃ ੫) ੩. ਅਚਰਜ। ੪. ਸੰਗ੍ਯਾ- ਹ੍ਰਿਦਯ. ਮਨ. "ਸੁਨਿ ਸੁਨਿ ਹੀ ਡਰਾਇਆ." (ਸੂਹੀ ਮਃ ੫. ਪੜਤਾਲ) "ਹਰਿ ਕੀਰਤਨ ਹੀ ਤ੍ਰਿਪਤਾਵੈ." (ਸੋਰ ਮਃ ੫) ੫. ਛਾਤੀ. ਉਰ. "ਚਰਨਕਮਲ ਹੀ ਪਰਸ." (ਗਉ ਮਃ ੫)