ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵੈਕੁੰਠ। ੨. ਅਵਿਨਾਸ਼ੀ ਪਦ. ਸੱਚਖੰਡ। ੩. ਹਰਿਮੰਦਿਰ. ਅਮ੍ਰਿਤਸਰ ਦੇ ਮਧ੍ਯ ਗੁਰਧਾਮ। ੪. ਸਾਧੁਸੰਗ.


ਉਹ ਇਸਤ੍ਰੀ, ਜੋ ਪਰਾਏ ਪੁਰੁਸ ਵਿੱਚ ਮਨ ਲਾਉਂਦੀ ਹੈ. ਇਸੇ ਤਰਾਂ ਮਨੁੱਖ.


ਦੂਜੇ ਦਾ ਦਿਲ. "ਜਿਉ ਮਨ ਦੇਖਹਿ ਪਰਮਨੁ ਤੈਸਾ" (ਪ੍ਰਭਾ ਅਃ ਮਃ ੧) ੨. ਜੋ ਮਨ ਤੋਂ ਪਰੇ ਹੈ. ਜਿਸ ਨੂੰ ਮਨ ਨਹੀਂ ਜਾਣ ਸਕਦਾ. "ਜੋ ਜਨ ਪਰਮਿਤਿ ਪਰਮਨੁ ਜਾਨਾ." (ਗਉ ਕਬੀਰ) ੩. ਪਰਮ- ਅਣੁ.


ਸੰਗ੍ਯਾ- ਸਭ ਤੋਂ ਉੱਚੀ ਪਦਵੀ. ਵਡਾ ਰਤਬਾ. ਮੋਕ੍ਸ਼੍‍. ਤੁਰੀਯ (ਤੁਰੀਆ) ਪਦ. "ਗੁਰਪਰਸਾਦਿ ਪਰਮਪਦੁ ਪਾਇਆ." (ਸੋਦਰੁ).


ਸੰ. ਪਰਮਪੁਰੁਸ ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. "ਪ੍ਰਾਨੀ! ਪਰਮਪੁਰਖ ਪਗ ਲਾਗੋ." (ਹਜਾਰੇ ੧੦)


ਸੰ. ਪਰਮਿਰ੍ਸ. ਸੰਗ੍ਯਾ- ਸਭ ਤੋਂ ਉੱਤਮ ਰਿਖੀ. ਗੁਰਮੁਖ.


ਪ੍ਰਾ. ਪਰਿਮਲ. ਕਈ ਖ਼ੁਸ਼ਬੂਦਾਰ ਪਦਾਰਥਾਂ ਨੂੰ ਮਲਕੇ (ਕੁੱਟਕੇ) ਬਣਾਈ ਹੋਈ ਸੁਗੰਧ. "ਰਸੁ ਪਰਮਲ ਕੀ ਵਾਸੁ." (ਸ੍ਰੀ ਮਃ ੧) ੨. ਉੱਤਮ ਗੰਧ ਭਾਵ- ਚੰਦਨ. "ਅਕਹੁ ਪਰਮਲ ਭਏ. (ਵਡ ਅਃ ਮਃ ੩) ੩. ਦੇਖੋ, ਪਰਮਲੁ। ੪. ਦੇਖੋ, ਪਰਿਮਲ.