ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਖਰ੍‍ਪਰ. ਸੰਗ੍ਯਾ- ਸਿਰ ਦੀ ਹੱਡੀ. ਕਪਾਲ.


ਸੰਗ੍ਯਾ- ਨਰੀਏਲ ਦੀ ਗਿਰੀ। ੨. ਬੈਲ ਆਦਿਕ ਪਸ਼ੂਆਂ ਦੀਆਂ ਅੱਖਾਂ ਢਕਣ ਦਾ ਟੋਪਾ. ਇਹ ਪਹਿਲਾਂ ਨਰੀਏਲ ਦੀ ਠੂਠੀਆਂ ਦਾ ਹੋਇਆ ਕਰਦਾ ਸੀ, ਇਸ ਕਾਰਣ ਇਹ ਸੰਗ੍ਯਾ ਹੈ.


ਸੰਗ੍ਯਾ- ਚੋਭ. ਖੁਭਣ ਦਾ ਭਾਵ। ੨. ਦੇਖੋ, ਕ੍ਸ਼ੋਭ ਅਤੇ ਛੋਭ.


ਸੰ. ਕ੍ਸ਼ੋਭਣ. ਵਿ- ਕ੍ਸ਼ੋਭਿਤ ਕਰਨ ਵਾਲਾ. ਘਬਰਾ ਦੇਣ ਵਾਲਾ। ੨. ਦੇਖੋ, ਖੋਭਣਾ.