ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तृषित- ਤ੍ਰਿਸਿਤ. ਪ੍ਯਾਸਾ. "ਸਭ ਲਾਥੀ ਤਿਸ ਤਿਸਕੇ." (ਸੂਹੀ ਮਃ ੪) ਪ੍ਯਾਸੇ ਦੀ ਤ੍ਰਿਖਾ ਲਾਥੀ (ਲੱਥੀ).


ਸੰ. ਤਿਸ੍ਠ. ਸੰਗ੍ਯਾ- ਠਹਿਰਣ ਦਾ ਭਾਵ. ਸ੍‌ਥਿਤ ਹੋਣਾ. "ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ." (ਵਾਰ ਗਉ ੧. ਮਃ ੪)


ਸੰ. तिष्ठसि. ਠਹਿਰਸਿ। ੨. ਤਿਸ੍ਠਤਿ. ਠਹਿਰਦਾ. ਕਾਇਮ ਰਹਿਂਦਾ. "ਤਿਸਟਸਿ ਨਾਹੀ ਦੇਹਾ." (ਵਾਰ ਰਾਮ ੨. ਮਃ ੫)


ਉਸ ਦੀ ਤ੍ਰਿਖਾ. ਉਸ ਕੀ ਪ੍ਯਾਸ। ੨. ਸੰ. ਤ੍ਵਿਸਿਤਾਂਸ਼ੁ. ਸੰਗ੍ਯਾ- ਸੂਰਜ. ਤ੍ਵਿਸਿਤ (ਚਮਕਦੀਆਂ) ਅੰਸ਼ੁ (ਕਿਰਨਾ) ਵਾਲਾ.


ਸੰਗ੍ਯਾ- ਤ੍ਰਿਸਾ. ਪ੍ਯਾਸ. "ਤਿਸਨ ਬੁਝੀ ਆਸ ਪੁੰਨੀ." (ਵਾਰ ਗੂਜ ੨. ਮਃ ੫) ੨. ਦੇਖੋ, ਤਿਸਨਾ.


ਫ਼ਾ. [تِشنگی] ਸੰਗ੍ਯਾ- ਪ੍ਯਾਸ. ਤ੍ਰਿਸਾ. ਤੇਹ.


ਸੰਗ੍ਯਾ- ਤ੍ਰਿਸਨਾ (तृषणा) ਪ੍ਯਾਸ. ਤੇਹ। ੨. ਲਾਲਚ. ਪ੍ਰਾਪਤਿ ਦੀ ਇੱਛਾ. "ਤਿਸਨਾਅਗਨਿ ਬੁਝੀ ਖਿਨ ਅੰਤਰਿ." (ਸੂਹੀ ਮਃ ੪) ੩. ਫ਼ਾ. [تِشنہ] ਤਿਸ਼ਨਹ. ਵਿ- ਪ੍ਯਾਸਾ. ਤ੍ਰਿਖਾਤੁਰ.


ਸੰਗ੍ਯਾ- ਤ੍ਰਿਸਾ. ਪ੍ਯਾਸ। ੨. ਲੋਭ. ਤ੍ਰਿਸਨਾ. "ਸਬਦੋ ਸੁਣਿ ਤਿਸਾ ਮਿਟਾਵਣਿਆ." (ਮਾਝ ਅਃ ਮਃ ੩) "ਅੰਤਰਿ ਤਿਸਾ ਭੂਖ ਅਤਿ ਬਹੁਤੀ." (ਭੈਰ ਮਃ ੩)