ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹ੍ਰਿਦਯ. ਅੰਤਹਕਰਣ. ਚਿੱਤ. "ਨਾਨਕ ਨਾਮ ਅਧਾਰ ਹੀਓ." (ਆਸਾ ਮਃ ੫) "ਬੇਦ ਪੁਰਾਨ ਜਾਸ ਗੁਨ ਗਾਵਤ ਤਾਕੋ ਨਾਮੁ ਹੀਐ ਮੋ ਧਰੁ ਰੇ." (ਗਉ ਮਃ ੯) "ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ." (ਜੈਤ ਮਃ ੪)


ਹ੍ਰਿਦਯ ਸ੍‍ਥਲ. ਦੇਖੋ, ਤਲ.


ਹ੍ਰਿਦਯ. ਮਨ.


ਦੇਖੋ, ਹੀਅ. "ਜੀਅ ਹੀਆ ਪ੍ਰਾਨਪਤੇ." (ਬਿਲਾ ਛੰਤ ਮਃ ੫) ੨. ਹੌਸਲਾ.


ਦੇਖੋ, ਹੀਅ. "ਹੀਏ ਕੋ ਪ੍ਰੀਤਮ ਬਿਸਰਿ ਨ ਜਾਇ." (ਕਾਨ ਮਃ ੫)