ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਵੈਰੀਆਂ ਦੇ ਸੂਦਨ (ਨਾਸ਼) ਕਰਨ ਵਾਲਾ। ੨. ਸੰਗ੍ਯਾ- ਲਛਮਣ ਦਾ ਭਾਈ ਸ਼ਤ੍ਰੁਘਨ.


ਵੈਰੀ ਨੂੰ ਤਪਾਉਣ ਵਾਲੀ, ਸੈਨਾ. ਫੌਜ। ੨. ਬੰਦੂਕ. (ਸਨਾਮਾ)


ਵੈਰੀ ਨੂੰ ਮਾਰਣ ਵਾਲਾ. ਦੇਖੋ, ਰਿਪੁਸੂਦਨ.


ਚੰਦ੍ਰਰਿਪੁ, ਰਾਹੁ। ੨. ਪਹੇਲੀ ਦੇ ਢੰਗ ਰਾਹ (ਮਾਰਗ) ਲਈ ਰਿਪੁਚੰਦ ਸ਼ਬਦ ਵਰਤਿਆ ਹੈ- "ਹੇਰਤ ਹੈ ਰਿਪੁਚੰਦ ਹਰੀ ਹੈ." (ਕ੍ਰਿਸਨਾਵ) ਕ੍ਰਿਸਨ ਰਾਹ ਤੱਕਦਾ ਹੈ.


ਫੂਲਵੰਸ਼ ਦੇ ਰਤਨ ਮਹਾਰਾਜਾ ਹੀਰਾ ਸਿੰਘ ਸਾਹਿਬ ਮਾਲਵੇਂਦ੍ਰ ਬਹਾਦੁਰ ਨਾਭਾਪਤਿ ਦੇ ਇਕਲੌਤੇ ਪੁਤ੍ਰ, ਜਿਨ੍ਹਾਂ ਦਾ ਜਨਮ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਨਾਭੇ ਹੋਇਆ. ਪਿਤਾ ਜੀ ਦਾ ਦੇਹਾਂਤ ਹੋਣ ਪੁਰ, ਆਪ ੧੧. ਮਾਘ ਸੰਮਤ ੧੯੬੮ (੨੪ ਜਨਵਰੀ ਸਨ ੧੯੧੨) ਨੂੰ ਨਾਭੇ ਦੀ ਗੱਦੀ ਤੇ ਵਿਰਾਜੇ. ਕਈ ਕਾਰਣਾਂ ਕਰਕੇ (ਜਿਨ੍ਹਾਂ ਦਾ ਜਿਕਰ ਨਾਭੇ ਦੇ ਹਾਲ ਵਿੱਚ ਹੈ), ੨੫ ਹਾੜ੍ਹ ਸੰਮਤ ੧੯੮੦ (੯ ਜੁਲਾਈ ਸਨ ੧੯੨੩) ਨੂੰ ਮਹਾਰਾਜਾ ਰਿਪੁਦਮਨ ਸਿੰਘ ਜੀ ਨੂੰ ਰਾਜ ਦਾ ਤ੍ਯਾਗ ਕਰਨਾ ਪਿਆ. ਪਹਿਲਾਂ ਆਪ ਦੇਹਰੇਦੂਨ ਰਹੇ, ਹੁਣ ਕੋਡੇਕਨਾਲ (Kodaikanal) ਮਦਰਾਸ ਦੇ ਇਲਾਕੇ ਨਿਵਾਸ ਰਖਦੇ ਹਨ. ਦੇਖੋ, ਨਾਭਾ ਅਤੇ ਫੂਲਵੰਸ਼.


ਰਿਪੁ- ਈਸ਼. ਵੈਰੀਆਂ ਦਾ ਸਰਦਾਰ.


ਦੇਖੋ, ਰਫਾਕਤ.