ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਧਸਾਉਂਣਾ. ਚੋਭਣਾ.


ਦੇਖੋ, ਖੋਇਆ। ੨. ਦੇਖੋ, ਖੋਆ.


ਸੰਗ੍ਯਾ- ਫੋਗ. ਅਸਾਰ. "ਕਰਖ ਲਈ ਸਭ ਸ਼ਕਤਿ ਜਬ ਰਹਿਗ੍ਯੋ ਪੀਛੇ ਖੋਰ." (ਨਾਪ੍ਰ) ੨. ਭੀੜੀ ਗਲੀ। ੩. ਖੋੜ. ਗੁਫਾ. ਦੇਖੋ, ਮਹਿਖੋਰ। ੪. ਵੈਰਭਾਵ. ਕੀਨਾ। ੫. ਮਾਰਗ. "ਨਭ ਓਰ ਖੋਰ ਨਿਹਾਰਕੈ." (ਰਾਮਾਵ) ੬. ਸੰ. ਵਿ- ਲੰਙਾ. ਲੰਗ। ੭. ਫ਼ਾ. [خور] ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. "ਅਸੰਖ ਚੋਰ ਹਰਾਮਖੋਰ." (ਜਪੁ)


ਦੇਖੋ, ਹਰਾਮਖੋਰ.


ਵਿ- ਖੁਰਦਰਾ. ਖਰ੍ਹਵਾ. "ਜਿਮ ਖੋਰਰ ਪਾਥਰ ਪੈ ਚਰਨਾਠੀ." (ਕ੍ਰਿਸਨਾਵ)


ਸੰਗ੍ਯਾ- ਪੱਕੀਆਂ ਇੱਟਾਂ ਦਾ ਚੂਰਣ। ੨. ਆਵੇ ਦੀ ਪੱਕੀਹੋਈ ਮਿੱਟੀ, ਜਿਸ ਵਿੱਚ ਭਸਮ ਮਿਲੀ ਹੁੰਦੀ ਹੈ। ੩. ਵਿ- ਖੋਖਲਾ. ਪਿੱਲਾ। ੪. ਫ਼ਾ. [خورا] ਖ਼ੋਰਾ. ਲਾਇਕ. ਯੋਗ੍ਯ। ੫. ਫ਼ਾ. [خورہ] ਖਾਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਸ਼ਕਰਖ਼ੋਰਾ.


ਸੰਗ੍ਯਾ- ਬੁਰਾਈ. ਬਦੀ. "ਮੋਟੀ ਲਾਗੀ ਖੋਰਿ." (ਸ. ਕਬੀਰ) ੨. ਭੀੜੀ ਗਲੀ.