ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਧਰਮ ਅਤੇ ਸੰਸਾਰ. ਮਜਹਬ ਅਤੇ ਲੋਕ. ਵਿਹਾਰ ਅਤੇ ਪਰਮਾਰਥ. "ਦੀਨ ਦੁਨੀਆ ਏਕ ਤੂਹੀ." (ਤਿਲੰ ਮਃ ੫) "ਦੀਨ ਦੁਨੀਆ ਤੇਰੀ ਟੇਕ." (ਭੈਰ ਮਃ ੫)


ਦੇਖੋ, ਦੀਨਦਯਾਲ. "ਦੀਨਦੈਆਲ ਸਦਾ ਕਿਰਪਾਲਾ." (ਧਨਾ ਮਃ ੫)


ਫ਼ਾ. [دینپناہی] ਸੰਗ੍ਯਾ- ਧਰਮ ਰਖ੍ਯਾ. ਧਰਮਪਾਲਨ.


ਵਿ- ਦੀਨਾਂ ਦਾ ਬੰਧੁ (ਸਹਾਇਕ). ਦੀਨਾਂ ਦੇ ਮਨ ਨੂੰ ਆਪਣੀ ਉਦਾਰਤਾ ਨਾਲ ਬੰਨ੍ਹਣ ਵਾਲਾ. "ਦੀਨਬਾਂਧਵ ਭਗਤਵਛਲ ਸਦਾ ਸਦਾ ਕ੍ਰਿਪਾਲ." (ਮਾਲੀ ਮਃ ੫) "ਦੀਨਬੰਧ ਸਿਮਰਿਓ ਨਹੀ ਕਬਹੂ." (ਟੋਡੀ ਮਃ ੯) "ਦੀਨਬੰਧਪ ਜੀਅਦਾਤਾ." (ਆਸਾ ਮਃ ੫) ੨. 'ਦੀਨ ਬੰਧਰੋ' ਸ਼ਬਦ ਦਾ ਅਰਥ ਦੀਨਬਾਂਧਵ ਦਾ ਭੀ ਹੈ, ਯਥਾ- "ਦੀਨਬੰਧਰੋ ਦਾਸ ਦਾਸਰੋ." (ਸਾਰ ਮਃ ੫) ਦੀਨ ਬਾਂਧਵ ਦਾ ਦਾਸਾਨੁਦਾਸ.


ਵਿ- ਦੁਖੀ ਮਨ ਵਾਲਾ. ਮਨ ਵਿੱਚ ਦੀਨਤਾ ਰੱਖਣ ਵਾਲਾ. "ਸਕੁਚਤ ਦੀਨਮਨਾ ਕਰ ਜੋਰ." (ਗੁਪ੍ਰਸੂ)