ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [رِباط] ਸੰਗ੍ਯਾ- ਮੁਸਾਫਰਖਾਨਾ. ਸਰਾਇ. ਇਸਦਾ ਮੂਲ ਰਬਤ ਹੈ.


ਸੰ. ऋभु. ਸੰਗ੍ਯਾ- ਸੁਰਗ। ੨. ਦੇਵਤਾ। ੩. ਯਗ੍ਯ ਦਾ ਦੇਵਤਾ। ੪. ਖ਼ਾਸ ਕਰਕੇ ਆਂਗਿਰਸ ਗੋਤ੍ਰੀ ਸੁਧਨ੍ਵਾ ਦੇ ਤਿੰਨ ਪੁਤ੍ਰ ਰਿਭੁ, ਵਿਭਵਨ੍‌ (ਅਥਵਾ ਵਿਭੁ) ਅਤੇ ਵਾਜ, ਜਿਨ੍ਹਾਂ ਦਾ ਜਿਕਰ ਰਿਗਵੇਦ ਵਿੱਚ ਆਇਆ ਹੈ. ਇਹ ਸੂਰਜ ਦੀਆਂ ਕਿਰਣਾਂ ਵਿੱਚ ਨਿਵਾਸ ਕਰਦੇ ਹਨ. ਦੇਖੋ, ਰੈਭਾਣ। ੫. ਵਿ- ਦਾਨਾ ਆ਼ਕ਼ਿਲ.


ਸੂਰਜ. ਦੇਖੋ, ਰੈਭਾਣ.


ਅ਼. [رِیا] ਸੰਗ੍ਯਾ- ਦਿਖਾਵਾ. ਪਾਖੰਡ. ਦੰਭ.