ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਿੰਡੋਲ. "ਹੀਡੋਲੀ ਚੜਿ ਆਈਆ." (ਆਸਾ ਅਃ ਮਃ ੧) ਹਿੰਦੋਲੇ (ਡੋਲੇ) ਵਿੱਚ ਚੜ੍ਹਕੇ (ਆਈਆਂ).


ਸੰ. ਹੀਨ. ਵਿ- ਨਿੰਦਿਤ। ੨. ਘੱਟ. ਕਮ. "ਧਨ ਰੂਪਹੀਣ ਕਿਛੁ ਸਾਕ ਨ ਸਿੰਨਾ." (ਜੈਤ ਵਾਰ) ੩. ਊਣਾ. ਅਪੂਰਣ. "ਹੀਣਉ ਨੀਚ ਕਰਉ ਬੇਨੰਤੀ." (ਸੂਹੀ ਛੰਤ ਮਃ ੧)