ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੁਣ ਗ੍ਰਹਣ ਕਰਤਾ. ਗੁਣਗ੍ਰਾਹੀ.


ਵਿ- ਗੁਣਗ੍ਰਾਹਕ.


ਸੰਗ੍ਯਾ- ਗੁਣਾਂ ਦਾ ਗਾਇਨ. ਗੁਣਕੀਰਤਨ.


ਸੰਗ੍ਯਾ- ਗੁਣਗ੍ਰਾਮ, ਗੁਣਾਂ ਦਾ ਸਮੁਦਾਯ. ਗੁਣਪੁੰਜ. ਗੁਣਖਾਨਿ. "ਕਲਿਆਨਰੂਪ ਮੰਗਲ ਗੁਣਗਾਮ." (ਸੁਖਮਨੀ) ੨. ਗੁਣਗਾਇਨ. ਗੁਣਾਨੁਵਾਦ. "ਮਿਲੈ ਕ੍ਰਿਪਾ ਗੁਣਗਾਮ." (ਟੋਡੀ ਮਃ ੫)


ਸੰਗ੍ਯਾ- ਕਰਤਾਰ ਦੀ ਮਹਿਮਾ ਦਾ ਗੀਤ. "ਗਾਵੋ ਰਾਮ ਕੇ ਗੁਣਗੀਤ." (ਰਾਮ ਮਃ ੫) "ਗੁਣਗੀਤਾ ਨਿਤ ਵਖਾਣੀਆ." (ਮਾਰੂ ਅਃ ਮਃ ੫. ਅੰਜੁਲੀ)


ਵਿ- ਨੱਕ ਵਿੱਚ ਬੋਲਣ ਵਾਲਾ. ਇਹ ਸ਼ਬਦ ਅ਼ਰਬੀ ਗ਼ੁੰਨਹ [غُنّہ] ਤੋਂ ਬਣਿਆ ਹੈ.