ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਰਮਾਨੰਦ ੨। ੨. ਸੰਬੋਧਨ. ਹੇ ਪਰਮਾਨੰਦ!


ਦੇਖੋ, ਪਰਮਾਨੰਦ ੨. "ਮੇਰੇ ਪ੍ਰੀਤਮ ਰਾਮ ਹਰਿ ਪਰਮਾਨੰਦੁ ਬੈਰਾਗੀ." (ਮਲਾ ਪੜਤਾਲ ਮਃ ੪)


ਵਿ- ਪਰ (ਵੈਰੀ) ਨੂੰ ਮਾਰਨ ਵਾਲਾ। ੨. ਸੰਗ੍ਯਾ- ਰਾਜਪੂਤਾਂ ਦੀ ਇੱਕ ਜਾਤਿ. ਦੇਖੋ, ਰਾਜਪੂਤ। ੩. ਸਿੰਧੀ. ਉ਼ਕ਼ਾਬ ਆਦਿ ਪੰਛੀ, ਜੋ ਹੋਰ ਪੰਛੀਆਂ ਨੂੰ ਮਾਰਕੇ ਨਿਰਵਾਹ ਕਰਦੇ ਹਨ.


ਸੰਗ੍ਯਾ- ਪਰਮਾਰ੍‍ਥ. ਪਰਮ ਉੱਤਮ ਪਦਾਰ੍‍ਥ। ੨. ਸਾਰ ਵਸਤੁ। ੩. ਆਤਮਵਿਦ੍ਯਾ. "ਪਰਮਾਰਥ ਪਰਵੇਸ ਨਹੀਂ." (ਸੋਰ ਰਵਿਦਾਸ) ੪. ਮੋਕ੍ਸ਼੍‍. ਮੁਕਤਿ। ੫. ਵਾਕ੍ਯ ਦਾ ਭਾਵਾਰਥ. ਸਿੱਧਾਂਤ. ਨਿਚੋੜ. "ਅੱਗੇ ਇਸ ਦਾ ਪਰਮਾਰਥ." (ਜਸਭਾਮ)


ਵਿ- परमार्थिन. ਆਤਮਵਿਦਯਾ ਦਾ ਖੋਜੀ. ਜਿਗ੍ਯਾਸੁ ਤਤ੍ਵ ਦੇ ਢੂੰਢਣ ਵਾਲਾ.


ਦੇਖੋ, ਪਰਮਾਰਥ। ੨. ਦੇਖੋ, ਪਰਮਾਰਥੀ. "ਹਰਿਗੁਣ ਗਾਵਹਿ ਮਿਲਿ ਪਰਮਾਰੰਥ." (ਆਸਾ ਅਃ ਮਃ ੧)


ਸੰਗ੍ਯਾ- ਪਰਮ- ਅਵਧਿ. ਪਰਲੀ ਹ਼ੱਦ. ਅੰਤ ਦਾ ਦਰਜਾ। ੨. ਪਰਮ ਅੰਤ. ਗ੍ਯਾਨ ਕਰਕੇ ਹੋਈ ਮੌਤ, ਜਿਸ ਤੋਂ ਫੇਰ ਮਰਣ ਨਹੀਂ ਹੁੰਦਾ.


ਸੰ. ਪ੍ਰਮਿਤਿ. ਸੰਗ੍ਯਾ- ਉਹ ਯਥਾਰਥ ਗ੍ਯਾਨ, ਜੋ ਪ੍ਰਮਾਣ ਦ੍ਵਾਰਾ ਪ੍ਰਾਪਤ ਹੋਵੇ. ਪ੍ਰਮਾ "ਪਰਮਿਤਿ ਬਾਹਰਿ ਖਿੰਥਾ." (ਗਉ ਕਬੀਰ) ਪ੍ਰਮਾ ਦੀ ਖਿੰਥਾ ਬਾਹਰਿ (ਸ਼ਰੀਰ ਪੁਰ) ਓਢੀ ਹੈ। ੨. ਵਿ- ਪਰ- ਮਿਤਿ. ਜੋ ਮਿਤਿ (ਮਿਣਤੀ) ਤੋਂ ਪਰੇ ਹੈ. ਅਮਾਪ. "ਪਰਮਿਤਿ ਰੂਪ ਅਗੰਮ ਅਗੋਚਰ." (ਕਾਨ ਮਃ ੫) ੩. ਜੋ ਮਿਤਿ (ਪ੍ਰਮਾਣ) ਤੋਂ ਪਰੇ ਹੈ. ਅਤੋਲ। ੪. ਮਿਤਿ (ਵਿਕ੍ਸ਼ੇਪ) ਤੋਂ ਪਰੇ. ਕਲੇਸ਼ ਰਹਿਤ.


ਵਿ- ਪ੍ਰਮਿਤਿ ਤੋਂ ਪਰੇ. ਪ੍ਰਮਾਣ ਦ੍ਵਾਰਾ ਪ੍ਰਾਪਤ ਹੋਏ ਗ੍ਯਾਨ ਤੋਂ ਪਰੇ। ੨. ਸੰਗ੍ਯਾ- ਪਾਰ- ਬ੍ਰਹਮ, ਜਿਸ ਨੂੰ ਮਨ ਬੁੱਧੀ ਨਹੀਂ ਲਖ ਸਕਦੇ. "ਪਪਾ, ਪਰਮਿਤਿਪਾਰੁ ਨ ਪਾਇਆ." (ਬਾਵਨ)


ਸੰਗ੍ਯਾ- ਦੁਸ਼ਮਨ ਦਾ ਦੋਸ੍ਤ। ੨. ਜਾਹਰਾ ਮਿਤ੍ਰ. ਦਿਖਾਵੇ ਦਾ ਦੋਸ੍ਤ. "ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ, ਖਿਨ ਮਹਿ ਝੂਠੁ ਬਿਨਸਿ ਸਭ ਜਾਈ". (ਗੌਂਡ ਮਃ ੪)