nan
ਖੋਲ੍ਹਕੇ. ਕੁਸ਼ਾਦਾ ਕਰਕੇ. "ਖੋਲਿ ਕਪਟ ਗੁਰਿ ਮੇਲੀਆ." (ਵਾਰ ਜੈਤ) ਕਪਾਟ ਖੋਲਕੇ ਮੇਲੀਆ. "ਦਰਸਨ ਦੀਜੈ ਖੋਲ੍ਹਿ ਕਿਵਾਰ." (ਬਿਲਾ ਕਬੀਰ)
ਕ੍ਰਿ- ਗੁਆਂਉਣਾ. ਗੁੰਮ ਕਰਨਾ। ੨. ਮਿਟਾਉਣਾ. ਦੂਰ ਕਰਨਾ. "ਭਰਮ ਭਉ ਖੇਵਣਾ." (ਵਾਰ ਗੂਜ ੨. ਮਃ ੫) "ਮਾਨਸਜਨਮ ਅਕਾਰਥ ਖੋਵਤ." (ਆਸਾ ਮਃ ੯)
ਖੋਂਦਾ ਹੈ. ਦੇਖੋ, ਖੋਵਣਾ.
ਸੰਗ੍ਯਾ- ਖੱਡ. ਬਿਲ. ਦੇਖੋ, ਖੋੜਿ। ੨. ਮਿਆਨ. ਕੋਸ਼। ੩. ਮਰਾ. ਖੇਲ. ਕ੍ਰੀੜਾ। ੪. ਦੋਸ. ਐਬ। ੫. ਖੋੜਸ (ਸੋਲਾਂ) ਦਾ ਸੰਖੇਪ. "ਖੋੜ ਸੀਗਾਰ ਕਰੈ ਅਤਿ ਪਿਆਰੀ." (ਗਉ ਅਃ ਮਃ ੧) "ਜੈਸੇ ਕੁਲਵਧੂ ਅੰਗ ਰਚਤ ਸਿੰਗਾਰ ਖੋੜ." (ਭਾਗੁ ਕ) ਦੇਖੋ, ਸੋਲਹ ਸਿੰਗਾਰ.
ਸੰ. षौडश ਸੋੜਸ਼. ਵਿ- ਸੋਲਵਾਂ। ੨. षोडशन् ਸੰਗ੍ਯਾ- ਸੋਲਾਂ. ਦਸ ਅਤੇ ਛੀ ੧੬.
nan
ਸੰ. षोडशोपचार ਪੂਜਨ ਦੇ ਸੋਲਾਂ ਸਾਮਾਨ- ਆਵਾਹਨ, ਆਸਨ, ਪੈਰ ਧੋਣੇ, ਮੁਖ ਧੋਣ ਲਈ ਜਲ, ਆਚਮਨ, ਸਨਾਨ, ਵਸਤ੍ਰ, ਭੂਸਣ, ਸੁਗੰਧ (ਚੰਦਨ), ਫੁੱਲ, ਧੂਪ, ਦੀਪ, ਨਈਵੇਦ੍ਯ (ਨੈਵੇਦ੍ਯ), ਨਮਸਕਾਰ, ਦਕ੍ਸ਼ਣਾ ਅਤੇ ਵਿਦਾਯਗੀ. "ਖੋੜਸੋਪਚਾਰ ਕਰ ਪੂਜਾ ਕੁਲਪੂਜ ਹੂੰ ਕੀ." (ਹਨੂ)
ਸੰ. षोढा ਸੋਢਾ. ਵ੍ਯ- ਛੀ ਪ੍ਰਕਾਰ. ਛੀ ਤਰਾਂ ਨਾਲ। ੨. ਮਰਾ- ਸੰਗ੍ਯਾ- ਪਾਬੰਦੀ. ਬੰਧਨ. ਨਿਯਮ. "ਤੀਨ ਖੋੜਾ ਨਿਤ ਕਾਲ ਸਾਰੈ." (ਸ੍ਰੀ ਮਃ ੧) ਤਿੰਨ ਬੰਧਨਾਂ ਵਿੱਚ ਨਿੱਤ ਸਮਾਂ ਵਿਤਾਉਂਦਾ ਹੈ. ਤ੍ਰਿਕਾਲ- ਸੰਧ੍ਯਾ ਅਥਵਾ ਮਨ ਵਾਣੀ ਕਰਮ ਕਰਕੇ ਸ਼ੁਭ ਕਰਮਾਂ ਦਾ ਪਾਲਨ. ਦੇਖੋ, ਬੀਸ ਸਪਤਾਹਰੋ.
ਖੁੱਡ ਵਿੱਚ. ਗੁਫਾ ਮੇ. ਦੇਖੋ, ਖੋੜ. "ਖਖਾ ਇਹੈ ਖੋੜਿ ਮਨ ਆਵਾ." (ਗਉ ਬਾਵਨ ਕਬੀਰ) ਮਨ ਏਕਾਗ੍ਰ ਹੋਇਆ ਬਾਹਰ ਨਹੀਂ ਭਟਕਦਾ.
ਸੰਗ੍ਯਾ- ਦਸਤਾਰ ਦੇ ਪੇਚ ਦੀ ਤਹਿ.