ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪ੍ਰਮੁਦਾ। ੨. ਵਿ- ਆਨੰਦ ਦੇਣ ਵਾਲੀ. "ਬਰ ਪਰਮੁਦਾ ਅਪਵਰਗ." (ਨਾਪ੍ਰ) ਆਨੰਦ ਦਾਇਕ ਮੁਕ੍ਤਿ.


ਦੇਖੋ, ਪਰਮੇਸਰ. "ਆਪਿ ਪਰਮੇਸ਼੍ਵਰ ਭਾਯਉ." (ਸਵੈਯੇ ਮਃ ੫. ਕੇ)


ਕਰਤਾਰ ਦੀ ਮਹਾਨ ਸ਼ਕਤਿ. ਮਹਾਮਾਯਾ। ੨. ਪੁਰਾਣਾਂ ਅਨੁਸਾਰ ਦੁਰਗਾ.


ਸੰਗ੍ਯਾ- ਪਰਮ- ਈਸ਼. ਪਰਮੇਸ਼. ਪਰਮ- ਈਸ਼੍ਵਰ. ਪਰਮੇਸ਼੍ਵਰ. ਸਭ ਤੋਂ ਵਡਾ ਸ੍ਵਾਮੀ. ਕਰਤਾਰ. ਪਾਰਬ੍ਰਹਮ. ਵਾਹਗੁਰੂ. "ਪਰਮੇਸਰ ਕਾ ਆਸਰਾ." (ਬਿਲਾ ਮਃ ੫) "ਅਪਰੰਪਰ ਪਾਰਬ੍ਰਹਮ ਪਰਮੇਸਰੁ." (ਸੋਰ ਮਃ ੧) "ਅਚੁਤ ਪਾਰਬ੍ਰਹਮ ਪਰਮੇਸੁਰ." (ਮਾਰੂ ਸੋਲਹੇ ਮਃ ੫)