ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜੁਦਾ ਕਰਨ ਵਾਲਾ। ੨. ਤੋੜਨ ਵਾਲਾ। ੩. ਦਸ੍ਤਾਵਰ ਦਵਾਈ. ਜੁਲਾਬ ਦੀ ਔਖਧ.


ਸੰਗ੍ਯਾ- ਪਾੜਨਾ. ਚੀਰਨਾ। ੨. ਵਿੰਨ੍ਹਣਾ. ਵੇਧਨ। ੩. ਦਸ੍ਤਾਵਰ ਦਵਾਈ. ਜੁਲਾਬ ਦੀ ਔਸਧ। ੪. ਦੇਖੋ, ਭਿਦ੍ਰ ਧਾ.


ਦੇਖੋ, ਭੇਦੁਬਿਭੇਦ.


भेदवादिन्. ਜੋ ਬ੍ਰਹਮ ਤੋਂ ਭਿੰਨ ਹੋਰ ਭੇਦ ਦੀ ਕਲਪਣਾ ਕਰਦਾ ਹੈ. ਦ੍ਵੈਤਵਾਦੀ.


ਭੇਦਨ ਕੀਤਾ. ਵਿੰਨ੍ਹਿਆ. ਦੇਖੋ, ਚੰਦਸਤ.


ਭੇਦਨ ਕੀਤੀ। ੨. ਭੇਦੀਂ, ਭੇਦਾਂ ਕਰਕੇ. "ਜੂਠਿ ਨ ਚੰਦ ਸੂਰਜ ਕੀ ਭੇਦੀ." (ਮਃ ੧. ਵਾਰ ਸਾਰ) ਚੰਦ ਸੂਰਜ ਦੇ ਚਾਂਨਣੇ ਹਨੇਰੇ ਪੱਖ ਅਤੇ ਦਕ੍ਸ਼ਿਣਾਯਨ ਤਥਾ ਉੱਤਰਾਯਣ ਕਰਕੇ। ੩. ਭੇਦ (ਮਰਮ) ਜਾਨਣ ਵਾਲਾ. ਭੇਤੀਆ. "ਭੇਦੀ ਕਿਨਹਿ ਬ੍ਰਿਥਾ ਕਹਿ ਦਈ." (ਚਰਿਤ੍ਰ ੩੦੬) ੪. ਭੇਦ (ਫੁੱਟ) ਪਾਉਣ ਵਾਲਾ.


ਭੇਦਨ ਕਰੀਏ। ੨. ਵਿੰਨ੍ਹੇਜਾਈਏ. "ਜਬ ਲਗੁ ਸਬਦਿ ਨ ਭੇਦੀਐ." (ਸ੍ਰੀ ਮਃ ੧) ੩. ਭੇਦ ਪ੍ਰਾਪਤ ਕਰੀਏ. ਰਾਜ਼ ਸਮਝੀਏ. "ਗੁਰਸਬਦੀ ਹਰਿ ਭੇਦੀਐ." (ਮਃ ੩. ਵਾਰ ਮਾਰੂ ੧)


ਦੇਖੋ, ਭੇਦ. "ਭੇਦੁ ਨ ਜਾਣਹੁ ਮੂਲਿ, ਸਾਈਂ ਜੇਹਿਆ." (ਆਸਾ ਮਃ ੫)