ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਿੰਧੀ. ਢੇਰ. ਅੰਬਾਰ.


ਕ੍ਰਿ- ਘੁਸੇੜਨਾ. ਟੰਗਣਾ. "ਮੁਰਲੀ ਕਟਿ ਖੋਂਸਲਈ." (ਕ੍ਰਿਸਨਾਵ)


ਦੇਖੋ, ਖੌਸੜਾ.


ਸੰ. क्षौद्र ਕ੍ਸ਼ੌਦ੍ਰ. ਦਾਖ ਦਾ ਰਸ। ੨. ਅੰਗੂਰੀ ਸ਼ਰਾਬ. "ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ." (ਕੇਦਾ ਕਬੀਰ) ੩. ਸ਼ਹਿਦ. ਮਧੁ.


ਦੇਖੋ, ਖਉ.


ਜੁੱਤੀ. ਦੇਖੋ, ਕੌਸ."ਕਰੈਂ ਖੌਸੜੇ ਮਾਰ." (ਗੁਪ੍ਰਸੂ)


ਕਾਹੀਂ. ਦੇਖੋ, ਖੋਹੀਂ. "ਖੌਹੀ ਖਰੀ ਪ੍ਰਭੂ! ਇਤ ਓਰੇ." (ਗੁਪ੍ਰਸੂ)


ਅ਼. [خوَض] ਖ਼ੌਜ. ਸੰਗ੍ਯਾ- ਘੁਸ ਜਾਣ (ਪੈਠਣ) ਦੀ ਕ੍ਰਿਯਾ। ੨. ਸੋਚ ਵਿਚਾਰ.