ਦੇਖੋ, ਅਦਭੁਤ.
ਵਿ- ਦੁਸਤਰ. ਜਿਸ ਦਾ ਤਰਣਾ ਔਖਾ ਹੋਵੇ. "ਅਤਰ ਤਰਿਓ ਨਹਿ ਜਾਈ." (ਗਉ ਬਾਵਨ ਕਬੀਰ) ੨. ਅ਼. [عِطر] ਇ਼ਤ਼ਰ. ਸੰਗ੍ਯਾ- ਸੁਗੰਧ ਦਾ ਸਾਰ. ਚੰਦਨ ਆਦਿ ਦਾ ਤੇਲ. ਗੁਲਾਬ ਕੇਵੜੇ ਆਦਿ ਦੀ ਸੁਗੰਧ ਦਾ ਨਿਚੋੜ.
ਸਰਦਾਰ ਅਮੀਰ ਸਿੰਘ ਸੰਧਾਵਾਲੀਏ ਦਾ ਪੁਤ੍ਰ ਅਤੇ ਲਹਿਣਾ ਸਿੰਘ ਦਾ ਭਾਈ. ਕੌਰ ਨੌਨਿਹਾਲ ਸਿੰਘ ਦੇ ਮਰਣ ਵਿਛੋਂ ਸੰਧਾਵਾਲੀਏ, ਮਹਾਰਾਣੀ ਚੰਦ ਕੌਰ (ਮਹਾਰਾਜਾ ਖੜਕ ਸਿੰਘ ਦੀ ਵਿਧਵਾ) ਨੂੰ ਗੱਦੀ ਤੇ ਬੈਠਾਉਣਾ ਚਾਹੁੰਦੇ ਸੇ, ਅਤੇ ਡੋਗਰੇ ਸ਼ੇਰ ਸਿੰਘ ਨੂੰ ਮਹਾਰਾਜਾ ਥਾਪਣ ਦੀ ਬ੍ਯੋਂਤ ਕਰ ਰਹੇ ਸਨ. ਜਦ ਸ਼ੇਰ ਸਿੰਘ ਕਾਮਯਾਬ ਹੋ ਗਿਆ ਤਾਂ ਸੰਧਾਵਾਲੀਆਂ ਨੂੰ ਭਾਰੀ ਨੁਕਸਾਨ ਪੁੱਜਾ. ਇਨ੍ਹਾਂ ਨੇ ਸ਼ੇਰ ਸਿੰਘ ਦਾ ਅੰਤ ਕਰਨਾ ਚਾਹਿਆ, ਇਸ ਚਾਲ ਵਿੱਚ ਡੋਗਰੇ ਭੀ ਸ਼ਾਮਿਲ ਹੋ ਗਏ. ਜਦ ਸ਼ਾਹ ਬਲਾਵਲ ਦੇ ਮਕਾਮ ਅਜੀਤ ਸਿੰਘ ਨੇ ਬੰਦੂਕ ਨਾਲ ਮਹਾਰਾਜਾ ਸ਼ੇਰ ਸਿੰਘ ਨੂੰ ਮਾਰ ਦਿੱਤਾ, ਤਦ ਸਾਰੇ ਖਾਨਦਾਨ ਤੇ ਭਾਰੀ ਆਫਤ ਆਈ, ਅਤਰ ਸਿੰਘ ਨੱਠਕੇ ਭਾਈ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਸ਼ਰਣ ਜਾਪਿਆ. ਉਸ ਥਾਂ ਲਹੌਰ ਦੀ ਫੌਜ ਨੇ ਹੀਰਾ ਸਿੰਘ ਡੋਗਰੇ ਦੇ ਹੁਕਮ ਨਾਲ ਘੇਰ ਲਿਆ. ਮਈ ਸਨ ੧੮੪੪ (੨੭ ਵੈਸਾਖ ਸੰਮਤ ੧੯੦੧) ਨੂੰ ਅਤਰ ਸਿੰਘ ਦੀ ਮੌਤ ਸਰਦਾਰ ਗੁਲਾਬ ਸਿੰਘ ਦੀ ਗੋਲੀ ਨਾਲ ਹੋਈ. ਦੇਖੋ, ਬੀਰ ਸਿੰਘ।#੨. ਸਰਦਾਰ ਖੜਕ ਸਿੰਘ ਰਈਸ ਭਦੌੜ ਦਾ ਸੁਪੁਤ੍ਰ, ਜਿਸ ਦਾ ਜਨਮ ਸਨ ੧੮੩੩ ਵਿੱਚ ਹੋਇਆ. ਇਹ ਵਡਾ ਵਿਦ੍ਵਾਨ ਅਤੇ ਚਤੁਰ ਸੀ. ਸਰਦਾਰ ਸਰ ਅਤਰ ਸਿੰਘ ਮਹਾਮਹੋਪਾਪ੍ਯਾਯ ਨੇ ਲੁਦਿਆਨੇ ਬਹੁਤ ਉੱਤਮ ਪੁਸਤਕਾਲਯ ਬਣਾਇਆ ਸੀ. ਇਸ ਦਾ ਦੇਹਾਂਤ ਸਨ ੧੮੯੬ ਵਿੱਚ ਹੋਇਆ.#੩. ਨਾਮ ਦੇ ਰਸੀਏ ਗੁਰੁਬਾਣੀ ਦੇ ਕੀਰਤਨ ਦਾ ਪ੍ਰਚਾਰ ਕਰਨ ਵਾਲੇ ਸੰਤ ਅੰਤਰ ਸਿੰਘ ਜੀ. ਇਨ੍ਹਾਂ ਦਾ ਜਨਮ ਪਿੰਡ ਚੀਮੇ, ਪਟਿਆਲੇ ਦੀ ਤਸੀਲ ਸੁਨਾਮ ਵਿੱਚ, ਚੇਤ ਸੁਦੀ ੧. ਸੰਮਤ ੧੯੨੩ ਨੂੰ ਹੋਇਆ. ਇਨ੍ਹਾਂ ਨੇ ੧੮. ਸਾਲ ਦੀ ਉਮਰ ਵਿੱਚ ਪਲਟਨ ਨੰਃ ੪. ਬਰਮਾ ਵਿੱਚ ਭਰਤੀ ਹੋ ਕੇ ਕੁਝ ਸਮਾਂ ਨੌਕਰੀ ਕੀਤੀ. ਫੇਰ ਸੁਤੰਤ੍ਰ ਹੋਕੇ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਕਰਦੇ ਰਹੇ. ਆਪ ਨੇ ਹਜਾਰਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਾਕੇ ਸੁਮਾਰਗ ਪਾਇਆ. ਸੰਤ ਜੀ ਪੂਰੇ ਤਿਆਗੀ ਅਤੇ ਕਰਮਯੋਗ ਦੇ ਅਭ੍ਯਾਸੀ ਸਨ. ਇਨ੍ਹਾਂ ਦੇ ਬਣਾਏ ਗੁਰੁਸਾਗਰ ਮਸਤੂਆਣੇ ਅਤੇ ਦਮਦਮੇ ਸਾਹਿਬ ਦੇ ਆਲੀਸ਼ਾਨ ਤੇ ਮਨੋਹਰ ਮੰਦਿਰ ਇਨ੍ਹਾਂ ਦੀ ਅਟਲ ਯਾਦਗਾਰ ਹਨ. ਸੰਤ ਅਤਰ ਸਿੰਘ ਜੀ ਦਾ ੧੯. ਮਾਘ ਸੰਮਤ ੧੯੮੩ ਨੂੰ ਸੰਗਰੂਰ ਦੇਹਾਂਤ ਹੋਇਆ ਅਤੇ ਸਸਕਾਰ ਮਸਤੂਆਣੇ ਕੀਤਾ ਗਿਆ.
nan
nan
ਸੰਗ੍ਯਾ- ਇਤਰ ਰੱਖਣ ਦਾ ਪਾਤ੍ਰ (ਭਾਂਡਾ).
nan
nan
nan
ਅ਼. [اطراف] ਤ਼ਰਫ਼ ਦਾ ਬਹੁ ਵਚਨ।#੨. ਕਈ ਤਰਫ਼ਾਂ ਤੋਂ ਜਮਾ ਕੀਤਾ ਟੈਕਸ (ਮਹਿਸੂਲ).#੩. ਕਿਸੇ ਤ਼ਰਫ਼ ਜਾਣ ਵਾਲੇ ਮਾਲ ਪੁਰ ਲਾਇਆ ਮਹਿਸੂਲ.
nan