ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਰਮੇਸ੍ਵਰ ਨੇ. "ਹਾਥ ਦੇਇ ਰਾਖੇ ਪਰਮੇਸੁਰਿ." (ਗੂਜ ਮਃ ੫)


ਦੇਖੋ, ਪਰਮੇਸ਼੍ਵਰੀ.


ਦੇਖੋ, ਪ੍ਰਮੋਦ.


ਦੇਖੋ, ਪ੍ਰਬੋਧ. "ਯਹੈ ਆਨ ਪਰਮੋਧ ਜਤਾਵੈ." (ਚਰਿਤ੍ਰ. ੧੫੦) ੨. ਦੇਖੋ, ਪ੍ਰਮੋਦ.


ਸੰ. परमम्. ਵ੍ਯ- ਅੰਗੀਕਾਰ। ੨. ਆਗ੍ਯਾ.


ਦੇਖੋ, ਅਪਨ੍ਹੁਤਿ (ਸ)