ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤ੍ਰਿਕਾਲ. ਤਿੰਨ ਵੇਲੇ. ਭੂਤ ਵਰਤਮਾਨ ਅਤੇ ਭਵਿਸ਼੍ਯ। ੨. ਪ੍ਰਾਤਹਕਾਲ, ਮਧ੍ਯਾਨ ਕਾਲ ਅਤੇ ਸਾਯੰ ਕਾਲ. "ਤ੍ਰੈਪਾਲ ਤਿਹਾਲ ਬਿਚਾਰੰ." (ਵਾਰ ਆਸਾ) ਦੇਖੋ, ਤ੍ਰੈਪਾਲ। ੩. ਅ਼. [طِحال] ਤ਼ਿਹ਼ਾਲ. ਤਿੱਲੀ. ਲਿੱਫ.


ਸੰਗ੍ਯਾ- ਕੜਾਹ ਪ੍ਰਸਾਦ. ਜਿਸ ਵਿੱਚ ਘੀ ਮੈਦਾ ਖੰਡ ਤਿੰਨੇ ਪਦਾਰਥ ਸਮ ਹੋਣ. "ਕਰਹੁ ਤਿਹਾਵਲ ਹੋਵਤ ਭੋਰਾ। ਪਠ ਅਰਦਾਸ ਯੁਗਮ ਕਰ ਜੋਰਾ." (ਨਾਪ੍ਰ)


ਸਰਵ- ਤੇਰਾ। ੨. ਸੰਗ੍ਯਾ- ਇਸ ਨਾਉਂ ਦਾ ਇਲਾਕਾ, ਜੋ ਲੁਦਿਆਨੇ ਦੀ ਤਸੀਲ ਜਗਰਾਉਂ ਅਤੇ ਪੱਖੋਵਾਲ ਅੰਦਰ ਹੈ. ਸਤਲੁਜ ਦਾ ਕਿਨਾਰਾ ਬੇਟ, ਪੂਰਵ ਵੱਲ ਦਾ ਪੁਆਧ, ਦੱਖਣ ਪੱਛਮ ਵੱਲ ਦਾ ਮਾਲਵਾ, ਇਨ੍ਹਾਂ ਤੇਹਾਂ ਕਰਕੇ ਘਿਰਿਆ ਹੋਣ ਕਰਕੇ "ਤਿਹਾੜਾ" ਸੱਦੀਦਾ ਹੈ.


ਕ੍ਰਿ. ਵਿ- ਤੇਹਾਂ. ਤਿੰਨਾਂ. "ਸੋ ਪੰਡਿਤੁ ਜੋ ਤਿਹਾਂ ਗੁਣਾਂ ਕੀ ਪੰਡ ਉਤਾਰੈ." (ਮਲਾ ਮਃ ੩)


ਸਰਵ- ਉਸ ਨੂੰ. ਤਿਸੇ। ੨. ਉਸ ਮੇਂ. ਉਸ ਵਿੱਚ. "ਤਿਹਿ ਨਰ ਹਰਿ ਅੰਤਰੁ ਨਹੀ." (ਸਃ ਮਃ ੯)


ਸਰਵ- ਤਿਸੇ. ਉਸ ਕੋ. "ਤਿਹੀ ਸੰਗਤਿ ਪੋਚ." (ਆਸਾ ਰਵਿਦਾਸ) ੨. ਕ੍ਰਿ. ਵਿ- ਤਿੰਨਾਂ ਹੀ. ਤੀਨੋ. "ਤਿਹੀ ਗੁਣੀ ਸੰਸਾਰੁ ਭ੍ਰਮ ਸੁਤਾ." (ਅਨੰਦੁ) ੩. ਦੇਖੋ, ਤੇਹੀ.


ਵਿ- ਤਿੰਨ. "ਤਿਹੁ ਗੁਣ ਮਹਿ ਕੀਨੋ ਬਿਸਥਾਰੁ." (ਸੁਖਮਨੀ) ੨. ਦੇਖੋ, ਤਿਹ.


ਤਿੰਨ ਪਕ੍ਸ਼੍‍. ਤਿੰਨ ਰਿਸ਼ਤੇ. "ਤਿਹੁ ਪਖਾਂ ਕਾਲੰਕ ਲਗਾਵੈ." (ਭਾਗੁ) ਨਾਨਕ ਦਾਦਕ ਸਹੁਰੇ.


ਤਿੰਨਾਂ ਹੀ. ਤੀਨੋ ਹੀ. "ਤਿਹੂੰ ਲੋਕ ਕਾਪੀਉ." (ਗਉ ਥਿਤੀ ਕਬੀਰ) ੨. ਤਿੰਨ ਹੂੰ ਦਾ ਸੰਖੇਪ. "ਤਿਹੂੰ ਨ ਜਾਨ੍ਯੋ ਭੇਦ." (ਸਲੋਹ) ਉਨ੍ਹਾਂ ਨੇ ਭੇਤ ਨਾ ਜਾਣਿਆ.