ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੁਣਪੁੰਜ. ਗੁਣਾਂ ਨਾਲ ਭਰਪੂਰ। ੨. ਗੁਣਰੂਪ ਪੂੰਜੀ. "ਗੁਣਰਾਸਿ ਬੰਨਿ ਪਲੈ ਆਨੀ." (ਆਸਾ ਮਃ ੫)


ਗੁਣ ਵਾਚਕ ਨਾਮ. ਜੈਸੇ- ਸ਼ੀਤਾਂਸ਼ੁ ਚੰਦ੍ਰਮਾ ਦਾ, ਅਤੇ ਤਪਤਾਂਸ਼ੁ ਸੂਰਜ ਦਾ ਨਾਉਂ.


ਵਿ- ਗੁਣ ਵਾਲਾ. ਗੁਣਵਤੀ. "ਗੁਣਵੰਤੀ ਸਹੁ ਰਾਵਿਆ." (ਵਡ ਮਃ ੧) "ਗੁਣਵੰਤਾ ਹਰਿ ਹਰਿ ਦਇਆਲੁ." (ਗਉ ਮਃ ੪) "ਗੁਣਵੰਤ ਨਾਹ ਦਇਆਲੁ ਬਾਲਾ." (ਗਉ ਛੰਤ ਮਃ ੫) ਗੁਰੂ ਅਰਜਨ ਦੇਵ ਨੇ "ਗੁਣਵੰਤੀ" ਸਿਰਲੇਖ ਹੇਠ ਸੂਹੀ ਰਾਗ ਵਿੱਚ ਇੱਕ ਸ਼ਬਦ- "ਜੋ ਦੀਸੈ ਗੁਰਸਿਖੜਾ"- ਲਿਖਕੇ ਸੁਭਗੁਣਾਂ ਦੀ ਅਮੋਲਕ ਸਿਖ੍ਯਾ ਦਿੱਤੀ ਹੈ.


ਦੇਖੋ, ਗੁਣਨ। ੨. ਸੰਕੇਤ ਕੀਤਾ ਪਦਾਰਥ ਅਥਵਾ ਅੰਗ.