ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਵਸਰ. ਸੰਗ੍ਯਾ- ਸਮਾ. ਵੇਲਾ. ਮੌਕਾ. "ਅਉਸਰ ਬੀਤਿਓ ਜਾਤ ਹੈ." (ਤਿਲੰ ਮਃ ੯) "ਫਿਰਿ ਇਆ ਅਉਸਰੁ ਚਰੈ ਨ ਹਾਥਾ." (ਬਾਵਨ) ੨. ਜਿਗ੍ਯਾਸੂ ਦੀ ਤਸੱਲੀ ਲਈ ਕਹਿਆ ਹੋਇਆ ਜ਼ਰੂਰੀ ਵਾਕ। ੩. ਪ੍ਰਸ੍ਤਾਵ. ਪ੍ਰਸੰਗ। ੪. ਭਾਵ- ਮਨੁੱਖ ਜਨਮ ਦਾ ਸਮਾ ਅਤੇ ਮੁਕਤਿ ਪਾਉਣ ਦਾ ਮੌਕਾ. "ਅਉਸਰ ਕਰਹੁ ਹਮਾਰਾ ਪੂਰਾ ਜੀਉ." (ਮਾਝ ਮਃ ੫)
ਅ਼ [اوصاف] ਔਸਾਫ਼. ਵਸਫ਼. ਦਾ ਬਹੁ ਵਚਨ. ਸਿਫਤਾਂ. ਵਡਿਆਈਆਂ. ਗੁਣ. ਖ਼ੂਬੀਆਂ.
ਅਵਘਟ ਪੱਤਨ. ਉਹ ਪੱਤਣ, ਜਿਸ ਥਾਂ ਔਖਾ ਪਹੁਚਿਆ ਜਾਵੇ, ਭਾਵ- ਦਸਵਾਂ ਦੁਆਰ. "ਅਉਹਟ ਪਟਣ ਕੀ ਚੀਨੈ ਬਾਟ." (ਰਤਨਮਾਲਾ)
ਸੰ. ਅਪਹਠ. ਸੰਗ੍ਯਾ- ਮੰਦ ਹਠ. ਅਯੋਗ੍ਯ ਹਨ. ਦੁਰਾਗ੍ਰਹ. "ਗਹਿ ਅਉਹਠ ਅਬਲਾ ਰਹੀ, ਮਾਨ੍ਯੋ ਬਚਨ ਨ ਏਕ." (ਰਾਮਾਵ) ੨. ਸੰ. ਅਵਹਿਤ. ਵਿ- ਲਿਵਲੀਨ. ਧ੍ਯਾਨਪਰਾਇਣ। ੩. ਸਾਵਧਾਨ। ੪. ਸੰ. ਅਪਹਤ. ਨਾਸ਼ ਕੀਤਾ ਹੋਇਆ. ਮਾਰਿਆ। ੫. ਹਟਾਇਆ ਹੋਇਆ। ੬. ਦੇਖੋ, ਅਉਹਠਿ.
ਅਪਹਤ ਕਰਕੇ. ਛੱਡਕੇ. "ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲਧਾਰੀ." (ਰਾਮ ਅਃ ਮਃ ੧) ਜਿਸ ਨੇ ਪ੍ਰਿਥਿਵੀ ਅਤੇ ਅਕਾਸ਼ ਦੀ ਕਲਾ ਧਾਰਣ ਕੀਤੀ ਹੈ, ਉਸ ਕਰਤਾਰ ਨੂੰ ਆਪਣੀ ਹਸਤੀ (ਹੌਮੈ) ਤ੍ਯਾਗਕੇ ਰਿਦੇ ਵਿੱਚ ਵਸਾਇਆ ਹੈ। ੨. ਸੰ. ਅਪਹਤਿ. ਸੰਗ੍ਯਾ- ਖੰਡਨ. ਰੱਦ ਕਰਨ ਦੀ ਕ੍ਰਿਯਾ "ਅਉਹਠਿ ਹਸਤ ਮਹਿ ਭੀਖਿਆ ਜਾਚੀ." (ਪ੍ਰਭਾ ਮਃ ੧) ਅਸਤ੍ਯ ਨਿਸ਼ਚੇ ਦਾ ਖੰਡਨ ਰੂਪ, ਹੱਥ ਵਿੱਚਭਿਖ੍ਯਾ ਮੰਗੀ ਹੈ.
bravo! well done! (sometimes as a sarcasm)
see ਅੱਠ
fathomless, unfathomable, illimitable, immeasurable, abysmal, boundless
a medicinal plant, Physalis flexussaital ; also ਅਸ਼ਵਗੰਧਾ
wonderful, wondrous, marvellous, astonishing, strange, quaint
wonderfulness, wondrousness, marvel, astonishment, strangeness, quaintness