ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰਕ੍ਸ਼੍ਯ. ਸੰਗ੍ਯਾ- ਵਿਨਾਸ਼. "ਪਉਛਕ ਸਾਰੀ." (ਭਾਗੁ) ਸਾਰੀ (ਬਾਜੀ) ਦਾ ਖ਼ਾਤਿਮਾ। ੨. ਸੰ. प्रोक्षक- ਪ੍ਰੋਕ੍ਸ਼੍‍ਕ. ਵਿ- ਛਿੜਕਣ ਵਾਲਾ.
ਸੰ. पौणड्रक- ਪੌਂਡ੍ਰਕ. ਪੁੰਡ੍ਰ ਦੇਸ਼ (ਬਿਹਾਰ) ਦਾ ਇੱਕ ਰਾਜਾ, ਜੋ ਵਸੁਦੇਵ ਦਾ ਪੁਤ੍ਰ ਸੀ. ਇਸ ਦੀ ਮਾਤਾ ਦਾ ਨਾਮ ਸੁਤਨੁ ਸੀ. ਹਰਿਵੰਸ਼ ਵਿੱਚ ਲਿਖਿਆ ਹੈ ਕਿ ਪੌਂਡ੍ਰਕ ਮਹਾ ਅਭਿਮਾਨੀ ਸੀ, ਅਤੇ ਕ੍ਰਿਸਨ ਜੀ ਨੂੰ ਵਾਸੁਦੇਵ ਨਾਮ ਨਾਲ ਬੁਲਾਏ ਜਾਣ ਪੁਰ ਬਹੁਤ ਚਿੜਦਾ ਸੀ. ਉਹ ਆਖਦਾ ਸੀ ਕਿ ਕੇਵਲ ਮੈਂ ਹੀ ਵਾਸੁਦੇਵ ਸ਼ੰਖ ਚਕ੍ਰਧਾਰੀ ਹਾਂ, ਮੇਰੇ ਹੁੰਦੇ ਅਹੀਰ ਦੇ ਮੁੰਡੇ ਨੂੰ ਵਾਸੁਦੇਵ ਕਹਾਉਣ ਦਾ ਹੱਕ ਨਹੀਂ. ਇੱਕ ਵਾਰ ਪੌਂਡ੍ਰਕ ਬਹੁਤ ਸੈਨਾ ਲੈਕੇ ਦ੍ਵਾਰਾਵਤੀ ਪੁਰ ਕ੍ਰਿਸਨ ਜੀ ਨੂੰ ਜਿੱਤਣ ਲਈ ਚੜ੍ਹ ਆਇਆ ਅਤੇ ਜੰਗ ਵਿੱਚ ਕ੍ਰਿਸਨ ਜੀ ਦੇ ਹੱਥੋਂ ਮਾਰਿਆ ਗਿਆ. "ਪਉਡਰੀਕ ਕੀ ਇਕ ਕਥਾ ਸੋ ਮੈ ਕਹਿਤ ਸੁਨਾਇ." (ਕ੍ਰਿਸਨਾਵ)
ਕ੍ਰਿ- ਪ੍ਰਲੋਠਨ. ਲਿਟਣਾ, ਪਸਵਾੜੇ ਲੈਣੇ.
ਸੰਗ੍ਯਾ- ਪਵਨ. ਹਵਾ. "ਪਉਣ ਪਾਣੀ ਧਰਤੀ ਆਕਾਸ." (ਤਿਲੰ ਮਃ ੪) ੨. ਪ੍ਰਾਣ. "ਪਉਣੈ ਪੁਛਹੁ ਜਾਇ." (ਵਾਰ ਗੂਜ ੧. ਮਃ ੩) ੩. ਪਾਦ ਊਨਤਾ. ਇੱਕ ਹਿੱਸੇ ਦੀ ਕਮੀ. ਚੌਥੇ ਹਿੱਸੇ ਦਾ ਘਾਟਾ.
ਵਿ- ਸ੍ਵਾਸਾਂ ਦਾ ਸ਼ੁਮਾਰ ਕਰਨ ਵਾਲਾ. ਪ੍ਰਾਣਾਯਾਮ ਦਾ ਅਭ੍ਯਾਸੀ, ਜੋ ਓਅੰ ਮੰਤ੍ਰ ਨਾਲ ਜਪ ਦੀ ਗਿਣਤੀ ਸਹਿਤ ਪ੍ਰਾਣ ਅੰਦਰ ਕਰਦਾ, ਠਹਿਰਾਉਂਦਾ ਅਤੇ ਬਾਹਰ ਕਢਦਾ ਹੈ. "ਇਕਿ ਪਉਣਸੁਮਾਰੀ ਪਉਣ ਸੁਮਾਰਿ." (ਵਾਰ ਮਾਝ ਮਃ ੧)
stanza especially of a ballad or ode
one fourth of a normal 750-millilitre bottle, nip; any small bottle of this capacity; one of a pair of wooden sandals
wooden sandals