ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦਯਾਲੁ. ਮਿਹਰਬਾਨ। ੨. ਦਯਾਲੁ ਦੀ. "ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ." (ਆਸਾ ਮਃ ੫)


ਸੰ. ਦਯਾ. ਸੰਗ੍ਯਾ- ਦੂਸਰੇ ਦੇ ਦੁੱਖ ਨੂੰ ਦੇਖ ਕੇ ਚਿੱਤ ਦੇ ਦ੍ਰਵਣ ਦਾ ਭਾਵ. ਕਰੁਣਾ. ਰਹ਼ਮ. "ਸਤਿ ਸੰਤੋਖ ਦਇਆ ਕਮਾਵੈ." (ਸ੍ਰੀ ਮਃ ੫) "ਧੌਲੁ ਧਰਮੁ ਦਇਆ ਕਾ ਪੂਤੁ." (ਜਪੁ)


to be compassionate, pity, take pity on, commiserate


same as ਦਇਆ , favour, benevolence, helpfulness


merciful, benign, sympathetic (act or behaviour)


ਅ਼. [دوَلت] ਦੌਲਤ. ਸੰਗ੍ਯਾ- ਹ਼ੁਕੂਮਤ। ੨. ਰਾਜ੍ਯ। ੩. ਧਨ.


ਦੇਖੋ, ਦਉਲਤ. "ਲੰਗਰਿ ਦਉਲਤਿ ਵੰਡੀਐ." (ਵਾਰ ਰਾਮ ੩)


[دائۇدزئی] ਦਾਊਦਜ਼ਈ. ਮਨਸੂਰ ਅਤੇ ਮੰਗੀਜ਼ਈ ਪਠਾਣਾਂ ਦੀ ਇੱਕ ਸ਼ਾਖ਼. "ਦਓਜਈ ਅਫਰੀਦੀਏ ਕੋਪ ਧਾਏ." (ਚਰਿਤ੍ਰ ੯੬)