ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [کشیدن] ਕ੍ਰਿ- ਖੈਂਚਣਾ. ਖਿੱਚਣਾ.
ਫ਼ਾ. [کشدہ] ਕਸ਼ੀਦਹ. ਖਿੱਚਿਆ ਹੋਇਆ। ੨. ਸੰਗ੍ਯਾ- ਸੂਈ ਨਾਲ ਖਿੱਚਿਆ (ਕੱਢਿਆ) ਹੋਇਆ ਵਸਤ੍ਰ ਪੁਰ ਬੇਲ ਬੂਟਾ. "ਕਢਿ ਕਸੀਦਾ ਪਹਿਰਹਿ ਚੋਲੀ." (ਬਸੰ ਮਃ ੧) ੩. ਅ਼. [قصیدہ] ਕ਼ਸੀਦਹ. ਵਿ- ਗਾੜ੍ਹਾ. ਸਘਨ। ੪. ਸੰਗ੍ਯਾ- ਅਜੇਹੀ ਛੰਦਰਚਨਾ ਜਿਸ ਵਿੱਚ ਪਦਰਚਨਾ ਸੰਘਣੀ (ਗੁੰਦਵੀਂ) ਹੋਵੇ. ਕਸੀਦੇ ਵਿੱਚ ੧੫. ਛੰਦਾਂ ਤੋਂ ਘੱਟ ਰਚਨਾ ਨਹੀਂ ਚਾਹੀਏ. "ਕਰ੍ਯੋ ਕਸੀਦਾ ਪੇਸ਼ ਗੁਰੂ ਕੇ." (ਗੁਪ੍ਰਸੂ)
ਸੰ. ਕਿੰਸ਼ਾਰੁ. ਸੰਗ੍ਯਾ- ਧਾਨ ਜੌਂ ਕਣਕ ਆਦਿ ਦੀ ਬੱਲੀ ਉੱਪਰ ਦੇ ਤਿੱਖੇ ਸੂਖਮ ਕੰਡੇਦਾਰ ਤੀਲੇ. ਕਸਾਰ। ੨. ਅ਼. [کسیر] ਵਿ- ਟੁੱਟਿਆ ਹੋਇਆ। ੩. ਅ਼. [کشیر] ਕਸੀਰ. ਬਹੁਤ. ਅਧਿਕ. ਜਾਦਾ.
ਸੰਗ੍ਯਾ- ਪੈਸੇ ਦਾ ਚੌਥਾ ਭਾਗ. ਛਦਾਮ। ੨. ਅਧੇਲਾ. ਧੇਲਾ. "ਕਾਮੁਕ ਮੰਤ੍ਰ ਕਸੀਰੇ ਕੇ ਕਾਮ ਨ." (ਵਿਚਿਤ੍ਰ) "ਕੱਢ ਕਸੀਰਾ ਸੌਪਿਆ ਰਵਿਦਾਸ ਗੰਗਾ ਦੀ ਭੇਟਾ." (ਭਾਗੁ)
ਦੇਖੋ, ਕਸ। ੨. ਕਸ੍ਟ. ਦੁੱਖ. ਤਾੜਨਾ. "ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ." (ਸਵੈਯੇ ਮਃ ੨. ਕੇ) ਫਲ ਭਰਿਆ ਬਿਰਛ ਜਿਵੇਂ ਝੁਕਦਾ ਅਤੇ ਇੱਟ ਪੱਥਰ ਆਦਿ ਦਾ ਦੁੱਖ ਸਹਾਰਦਾ ਹੈ.
story, tale; fable, parable; yarn; statement of incident
to talk in a roundabout way, talk in riddles
palanquin bearer