ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
heavy in weight; heavy to digest
calm, quiet, calmness, quietude, tranquility, peace
ਸ. ਅੱਖਰ. "ਸਸਾ ਸਿਆਨਪ ਛਾਡੁ ਇਆਨਾ." (ਬਾਵਨ) ੨. ਸ ਦਾ ਉੱਚਾਰਣ. ਸਕਾਰ। ੩. ਸੰ. शश ਅਤੇ शशक. ਸੰਗ੍ਯਾ- ਖ਼ਰਗੋਸ਼. ਦੇਖੋ ਸਹਾ ੪. ਦੇਖੋ, ਫੀਲੁ.
ਸੰ. शशाङ्क. ਸੰਗ੍ਯਾ- ਸਹੇ ਦੇ ਆਕਾਰ ਦੇ ਹਨ ਚਿੰਨ੍ਹ ਜਿਸ ਵਿੱਚ, ਚੰਦ੍ਰਮਾ. ਕਵੀਆਂ ਨੇ ਚੰਦ੍ਰਮਾਂ ਦੇ ਕਾਲੇ ਦਾਗਾਂ ਨੂੰ ਸਹੇ ਦੀ ਸ਼ਕਲ ਦਾ ਮੰਨਿਆ ਹੈ। ੨. ਕਪੂਰ। ੩. ਇਸ ਨਾਉਂ ਦਾ ਇੱਕ ਸ਼ੈਵ ਰਾਜਾ ਮੱਧ ਬੰਗਾਲ ਵਿੱਚ ਹੋਇਆ ਹੈ, ਜਿਸ ਨੇ ਰਾਜਾ ਹਰਸ ਦੇ ਭਾਈ ਨੂੰ ਮਾਰ ਦਿੱਤਾ ਸੀ. ਇਸ ਨੇ ਗਯਾ ਦੇ ਬੋਧੀ ਬਿਰਛ ਨੂੰ ਸਾੜਿਆ ਅਤੇ ਬੁੱਧਮਤ ਦੇ ਲੋਕਾਂ ਤੇ ਤਰਾਂ ਤਰਾਂ ਦੇ ਜ਼ੁਲਮ ਢਾਹੇ.
ਵਿ- ਸ਼ਸ਼ਿ (ਚੰਦ੍ਰਮਾ) ਜੇਹਾ ਹੈ ਜਿਸ ਦਾ ਆਨਨ (ਮੁਖ). ਸੰ. ਸ਼ਸ਼੍ਯਾਨਨ. ਚੰਦ੍ਰਮੁਖ.
ਸੰਗ੍ਯਾ- ਸ ਅੱਖਰ। ੨. ਸੱਸੇ ਦਾ ਉੱਚਾਰਣ. ਸਕਾਰ.