ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖਉਲਨਾ.


ਸੰਗ੍ਯਾ- ਸਾਢੇ ਛੀ ਦਾ ਪਹਾੜਾ। ੨. ਫ਼ਾ. [خوَنچہ] ਖ਼੍ਵਾਨਚਾ. ਛੋਟਾ ਖ਼੍ਵਾਨ. ਖਾਣ ਦੀਆਂ ਚੀਜਾਂ ਰੱਖਣ ਦਾ ਥਾਲ ਅਥਵਾ ਛਾਬੜਾ.


ਸੰ. खम् ਸੰਗ੍ਯਾ- ਆਕਾਸ਼. "ਖੰ ਪੌਨ ਬੰਨ੍ਹਿ ਪਾਣੀ ਛੋਨੀ ਪੰਚ ਤੱਤ ਜਾਣੀ." (ਨਾਪ੍ਰ) ੨. ਦੇਖੋ, ਖ.