ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤੇਰਾ. ਤੇਰੀ. ਦੇਖੋ, ਤਹਿੰਜਾ ਅਤੇ ਤਹਿੰਜੀ. "ਹਉ ਆਇਆ ਸਾਮੈ ਤਿਹੰ- ਡੀਆ." (ਸ੍ਰੀ ਮਃ ੫. ਪੈਪਾਇ)


ਸੰਗ੍ਯਾ- ਸੰ. ਤ੍ਰਿਕ. ਤਿੱਗ. ਤਿਹੱਡਾ. ਲੱਕ.


ਦੇਖੋ, ਤਿਕ੍ਤ.; ਸੰ. ਵਿ- ਕੌੜਾ. ਤੀਤਾ। ੨. ਸੰਗ੍ਯਾ- ਪਿੱਤਪਾਪੜਾ। ੩. ਚਿਰਾਇਤਾ.


ਤ੍ਰਿਕ (ਲੱਕ) ਨਾਲ. ਦੇਖੋ, ਤਿਕ. "ਚੂਹਾ ਖਡਿ ਨ ਮਾਵਈ ਤਿਕਲਿ ਬੰਨੈ ਛਜ." (ਵਾਰ ਮਲਾ ਮਃ ੧) ਭਾਵ- ਆਪਣਾ ਉੱਧਾਰ ਨਹੀਂ ਕਰ ਸਕਦਾ ਅਤੇ ਪਿੱਛੇ ਚੇਲੇ ਲਾਉਂਦਾ ਹੈ.


ਸੰਗ੍ਯਾ- ਤ੍ਰਿਕਾਲ. ਤਿੰਨ ਕਾਲ (ਵੇਲੇ). "ਸੰਧਿਆ ਕਰਮ ਤਿਕਾਲ ਕਰੈ." (ਭੈਰ ਮਃ ੧)