ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. पर्यंङ्क. ਸੰਗ੍ਯਾ- ਪਲੰਘ. ਮੰਜਾ.


ਸੰ. पर्यन्त. ਕ੍ਰਿ. ਵਿ- ਤੀਕ. ਤੋੜੀ. ਲੌ। ੨. ਸੰਗ੍ਯਾ- ਅਖ਼ੀਰੀ ਹ਼ੱਦ। ੩. ਪਾੱਸਾ. ਬਗਲ.


ਫ਼ਾ. [پّران] ਪੱਰਾਂ. ਵਿ- ਉਡਣ ਵਾਲਾ. ਉਡਾਰੂ. ਦੇਖੋ, ਪਰੀਦਨ ਅਤੇ ਪਰਾਨੀਦਨ. "ਕੀਨੇ ਖਤੰਗ ਪਰਰਾਂ." (ਰਾਮਾਵ) ਤੀਰਾਂ ਨੂੰ ਉਡਣ ਵਾਲੇ ਬਣਾ ਦਿੱਤਾ.


ਦੇਖੋ, ਪਰਿਰੰਭਣ.


ਸੱਤ ਹੱਥ ਲੰਮੇ ਰੱਸੇ ਵਿੱਚ ਜਿਤਨੀ ਚਰ੍ਹੀ ਆਦਿਕ ਵਸਤੂ ਲਪੇਟੀ ਜਾ ਸਕੇ। ੨. ਸੰ. पल्लि- ਪੱਲਿ. ਬਸਤੀ. ਆਬਾਦੀ. ਨਗਰ. "ਖਾਈ ਕੋਟੁ ਨ ਪਰਲ ਪਗਾਰਾ." (ਭੈਰ ਕਬੀਰ)¹ ਖਾਈ ਕੋਟ ਨ ਪੱਲਿ ਪ੍ਰਗਾਰਾ. ਨਾ ਖਾਈ ਹੈ, ਨਾ ਕੋਟ ਹੈ, ਨਾ ਸ਼ਹਰ ਦੀ ਬਸਤੀ ਹੈ. ਅਰ ਨਾ ਉਸ ਦੇ ਮਧ੍ਯ ਪ੍ਰਗਾਰ (ਮਹਲ) ਹੈ. ਪੁਰਾਣੇ ਜ਼ਮਾਨੇ ਵਿਚਕਾਰ ਰਾਮਮਹਲ, ਉਸ ਦੇ ਚਾਰੇ ਪਾਸੇ ਲੋਕਾਂ ਦੀ ਆਬਾਦੀ, ਉਸ ਦੇ ਆਲੇ ਦੁਆਲੇ ਕੋਟ, ਉਸ ਦੇ ਚੁਫੇਰੇ ਖਾਈ ਹੋਇਆ ਕਰਦੀ ਸੀ.


ਸੰ. ਪ੍ਰਲਯ. ਸੰਗ੍ਯਾ- ਲਯ (ਲੀਨ) ਹੋਣ ਦਾ ਭਾਵ ੨. ਜਗਤ ਦੇ ਲਯ ਹੋਣ ਦੀ ਦਸ਼ਾ. ਸੰਸਾਰ ਦਾ ਪ੍ਰਕ੍ਰਿਤਿ ਵਿੱਚ ਲੀਨ ਹੋਣਾ. "ਓਪਤਿ ਪਰਲਉ ਖਿਨ ਮਹਿ ਕਰਤਾ." (ਆਸਾ ਮਃ ੫) "ਉਤਪਤਿ ਪਰਲਉ ਸਬਦੇ ਹੋਵੈ." (ਮਾਝ ਅਃ ਮਃ ੩) ਦੇਖੋ, ਪ੍ਰਲਯ ੨। ੩. ਮੂਰਛਾ, ਗ਼ਸ਼.


ਵਿ- ਦੂਸਰੀ ਤ਼ਰਫ਼ ਦਾ। ੨. ਪਾਰ ਦੀ ਤ਼ਰਫ਼ ਦਾ. ਉਰਲੇ ਦਾ ਵਿਰੁੱਧ। ੩. ਪੈਗਿਆ. ਪੜਾ. "ਭਉਜਲ ਪਾਰਿ ਪਰਲਾ." (ਰਾਮ ਮਃ ੫)


ਪਰਲਾ ਦਾ ਬਹੁਵਚਨ। ੨. ਪ੍ਰਲਯ. ਤਿਰੋਭਾਵ. ਲੀਨ ਹੋਣ ਦੀ ਦਸ਼ਾ. "ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ, ਹਰਿ ਕੀਏ ਖਿਨਿ ਪਰਲੇ." (ਨਟ ਮਃ ੪) ਖਿਨ ਵਿੱਚ ਨਾਸ਼ ਕਰ ਦਿੱਤੇ.