ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਤਿਉਂਕਰ. ਤਿਵੇਂ. ਤਿਸ ਪ੍ਰਕਾਰ.


ਕ੍ਰਿ. ਵਿ- ਤੈਸੇ. ਤਿਸੀ ਪ੍ਰਕਾਰ.


ਦੇਖੋ, ਤ੍ਰਿਕੋਣ.


ਸੰ. तृष्. ਧਾ- ਪਿਆਸ ਲਗਣੀ. ਇੱਛਾ ਕਰਨੀ. ਸੰਗ੍ਯਾ- ਤ੍ਰਿਸਾ. ਪਿਆਸ. ਤੇਹ. ਤ੍ਰੇਹ. ਤ੍ਰਿਖਾ. "ਹਰਿ- ਰਸ ਚਾਖਿ ਤਿਖ ਜਾਇ." (ਸ੍ਰੀ ਮਃ ੩) "ਤਿਖ ਬੂਝਿ ਗਈ ਮਿਲਿ ਸਾਧੁਜਨਾ." (ਕਾਨ ਮਃ ੫) ੨. ਇੱਛਾ. ਅਭਿਲਾਖਾ.


ਵਿ- ਤ੍ਰਿਸਾਤੁਰ. ਪਿਆਸਾ. "ਇਹੁ ਮਨੁ ਤ੍ਰਿਸਨਾ ਜਲਤ ਤਿਖਈਆ." (ਬਿਲਾ ਅਃ ਮਃ ੪) "ਹਮ ਚਾਤ੍ਰਿਕ ਤਿਖਹਾਰੇ." (ਮਾਝ ਮਃ ੫)