ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਛਲ. ਫਰੇਬ। ੨. ਦੁੱਖ. "ਮਨ ਨ ਸੁਹੇਲਾ ਪਰਪੰਚ ਹੀਲਾ." (ਗਉ ਮਃ ੫) "ਸਾਧਨ ਕੋ ਹਰਤਾ ਜੋਉ ਹੀਲੌ." (ਕ੍ਰਿਸਨਾਵ) ੩. ਅ਼. [حیلہ] ਹ਼ੀਲਹ. ਬਹਾਨਾ. "ਹੀਲੜਾ ਏਹੁ ਸੰਸਾਰੋ." (ਵਡ ਮਃ ੧. ਅਲਾਹਣੀ) ੪. ਆਪਣੇ ਬਚਾਉ ਲਈ ਯੁਕਤਿ ਸੋਚਣ ਦੀ ਕ੍ਰਿਯਾ (ਤਦਬੀਰ).


ਸੰਗ੍ਯਾ- ਹ੍ਰਿਦਯ ਅੰਤਕਰਣ. "ਹੀਉ ਕੀਓ ਕੁਰਬਾਨਾ." (ਸਾਰ ਮਃ ੫) ੨. ਵਿਵੇਕ ਸ਼ਕਤਿ. ਜ਼ਮੀਰ. "ਹੀਂਉ ਦੇਉ ਸਭ ਤਨੁ ਮਨ ਅਰਪਉ." (ਸਾਰ ਮਃ ੫)


ਸੰ. ਹਿੰਸ੍ਰ. ਇੱਕ ਕੰਡੇਦਾਰ ਝਾੜ. "ਬਿੜਾ ਹੀਂਸ ਕੋ ਸੰਘਨਘਨੋ." (ਗੁਪ੍ਰਸੂ) L. Coix Barbata. ਇਸ ਦੀ ਬਾੜ ਵਡੀ ਪੱਕੀ ਹੁੰਦੀ ਹੈ. ਜੰਗਲਾਂ ਵਿੱਚ ਜਿੱਥੇ ਸੰਘਣੇ ਹੀਸ ਹੋਣ, ਉਨ੍ਹਾਂ ਵਿੱਚ ਸ਼ੇਰ ਸੂਰ ਆਦਿਕ ਜੀਵ ਆਪਣੇ ਘੁਰੇ ਬਣਾ ਲੈਂਦੇ ਹਨ.


ਦੇਖੋ, ਹੀਕਣਾ ੨.। ੨. ਦੇਖੋ, ਹਿੰਗੁ. "ਹੀਂਗ ਲਗਾਇ ਤਹਾਂ ਉਠ ਆਵੈ." (ਚਰਿਤ੍ਰ ੧੯੩)