ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਰਲਉ. "ਸਮਰਥ ਹੈ ਓਪਤਿ ਸਭ ਪਰਲੈ." (ਵਾਰ ਮਾਰੂ ੨. ਮਃ ੫) ਉਤਪੱਤਿ ਅਤੇ ਪ੍ਰਲਯ.


ਸੰਗ੍ਯਾ- ਪਰਾਏ ਲੋਕ, ਜੋ ਆਪਣੇ ਨਹੀਂ। ੨. ਸੰ. ਦੂਸਰਾ ਲੋਕ. ਉਹ ਅਸਥਾਨ, ਜੋ ਸ਼ਰੀਰ ਛੱਡਣ ਪਿੱਛੋਂ ਪ੍ਰਾਪਤ ਹੋਣ ਵਾਲਾ ਹੈ. ਸ੍ਵਰਗ ਵੈਕੁੰਠ ਬਹਿਸ਼੍ਤ ਆਦਿ. "ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ." (ਸਾਰ ਪਰਮਾਨੰਦ) "ਲੋਗ ਗਯੋ ਪਰਲੋਗ ਗਵਾਯੋ." (ਸਵੈਯੇ ੩੩) ੩. ਵਿ- ਜੋ ਸਭ ਲੋਕਾਂ ਤੋਂ ਪਰੇ ਹੈ, ਪਾਰਬ੍ਰਹਮ. "ਕੈਸੇ ਭੇਟੈ ਪਰਲੋਕ ਸੋ?" (ਅਕਾਲ)


ਸੰਗ੍ਯਾ- ਪਰਾਈ ਵਸਤੁ ਦਾ ਲਾਲਚ। ੨. ਸੰ. ਪ੍ਰਲੋਭ. ਅਤ੍ਯੰਤ ਲਾਲਚ. "ਪਰਦਾਰਾ ਪਰਧਨ ਪਰਲੋਭਾ ਹਉਮੈ ਬਿਖੈ ਬਿਕਾਰ." (ਮਲਾ ਮਃ ੧)


ਪ੍ਰਲਯ. ਦੇਖੋ ਪਰਲਉ. "ਉਪਤਿ ਪਰਲੌ ਏਕੈ ਨਿਮਖ." (ਸਵੈਯੇ ਸ੍ਰੀ ਮੁਖਵਾਕ ਮਃ ੫)


ਦੇਖੋ, ਪਰਬ.