ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਰਵਰਿਸ਼. ਪਾਲਨ. "ਆਜਜ ਕੀ ਪਰਵਸ੍ਤ ਕਰੀਜੈ." (ਨਾਪ੍ਰ) ੨. ਪਰ- ਵਸਤੁ. ਪਰਾਏ ਦੀ ਚੀਜ਼.


ਸੰ. ਪਰਵਸ਼ ਅਤੇ ਪਰਵਸ਼੍ਯ. ਵਿ- ਜੋ ਪਰਾਏ ਵਸ਼ ਹੈ. ਪਰਾਧੀਨ. "ਓਹ ਪਰਵਸਿ ਭਇਓ ਬਿਚਾਰਾ." (ਧਨਾ ਮਃ ੫) ਦੇਖੋ, ਪਰਬਸ.


ਦੇਖੋ, ਪਰਬਤ.


ਕਾਵ੍ਯ ਅਨੁਸਾਰ ਉਹ ਨਾਯਿਕਾ, ਜਿਸ ਤਾ ਪਤਿ ਵਿਦੇਸ਼ ਜਾਣ ਨੂੰ ਤਿਆਰ ਹੋਵੇ.