ਸੰ. खञ्ज ਸੰਗ੍ਯਾ- ਪਿੰਗਲਾ. ਪੰਗੁ.
ਦੇਖੋ, ਖੰਜਰੀ. "ਢੋਲ ਢੋਲਕ ਖੰਜਕਾ ਡਫ." (ਗ੍ਯਾਨ)
ਸੰ. खञ्जन ਸੰਗ੍ਯਾ- ਮਮੋਲਾ. ਖੰਜਰੀਟ. ਕਣਾਟੀਰ. Montacilla alba. ਚਿੜੀ ਦੇ ਆਕਾਰ ਦਾ ਇੱਕ ਪੰਛੀ, ਜੋ ਬਹੁਤ ਚੰਚਲ ਹੁੰਦਾ ਹੈ. ਕਵੀ ਇਸ ਦੀ ਉਪਮਾਂ ਨੇਤ੍ਰ ਅਤੇ ਮਨ ਨੂੰ ਦਿੰਦੇ ਹਨ. "ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ." (ਚੰਡੀ ੧) "ਸ੍ਰੀਗੁਰੁ ਪਗ ਸੋਭਾ ਵਿਮਲ ਪਿੰਜਰ ਸਰ ਪਹਿਚਾਨ। ਮਨ ਖ਼ੰਜਨ ਤਹਿਂ ਪਾਇਕੈ ਕਹੋਂ ਕਥਾ ਗਤਿਦਾਨ." (ਨਾਪ੍ਰ)#੨. ਵਿ- ਦੂਰ ਕਰਨ ਵਾਲਾ. ਮਿਟਾਉਣ ਵਾਲਾ. "ਕਾਲ ਬਿਕਾਲ ਭਰਮ ਭੈ ਖੰਜਨ." (ਮਲਾ ਅਃ ਮਃ ੧) ਦੇਖੋ, ਖਜ ਧਾ। ੩. ਸੰਗ੍ਯਾ- ਦੇਖੋ, ਸਵੈਯੇ ਦਾ ਰੂਪ ੨੨.
nan
nan
ਸੰ. ਸੰਗ੍ਯਾ- ਛੋਟੀ ਡਫ. ਸੰਗੀਤ ਵਿੱਚ ਇਸ ਦਾ ਨਾਉਂ 'ਕਰਚਕ੍ਰ' ਭੀ ਹੈ.
ਸੰਗ੍ਯਾ- ਮਮੋਲਾ. ਦੇਖੋ, ਖੰਜਨ.
ਸੰਗ੍ਯਾ- ਖੰਡਾ. ਖੜਗ. "ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ." (ਗੁਰਦਾਸ ਕਵਿ) ੨. ਸੰ. खण्ड ਟੁਕੜਾ. "ਖੰਡ ਖੰਡ ਕਰਿ ਭੋਜਨੁ ਕੀਨੋ." (ਸੋਰ ਰਵਿਦਾਸ) ੩. ਦੇਸ਼ ਦਾ ਵੱਡਾ ਹ਼ਿੱਸਾ. "ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ." (ਸੁਖਮਨੀ) ੪. ਕਮੀ. ਘਾਟਾ. ਨ੍ਯੂਨਤਾ. "ਅਬਿਨਾਸੀ ਨਾਹੀ ਕਿਛੁ ਖੰਡ." (ਸੁਖਮਨੀ) ੫. ਗ੍ਰੰਥ ਦਾ ਹਿੱਸਾ. ਭਾਗ। ੬. ਅਸਥਾਨ. ਦੇਸ਼. "ਕੰਦ ਮੂਲ ਚੁਣਿ ਖਾਵਹਿ ਵਣ ਖੰਡ ਵਾਸਾ." (ਵਾਰ ਮਾਝ ਮਃ ੧) ੭. ਸਫ਼ੇਦ ਸ਼ੱਕਰ. ਚੀਨੀ. "ਸਕਰ ਖੰਡ ਨਿਵਾਤ ਗੁੜ." (ਸ. ਫਰੀਦ) ੮. ਕਾਂਡ. ਭੂਮਿਕਾ. ਦਰਜਾ. ਮੰਜ਼ਲ. "ਗਿਆਨਖੰਡ ਮਹਿ ਗਿਆਨ ਪ੍ਰਚੰਡ." (ਜਪੁ) ੯. ਖੰਡੇ ਦਾ ਅਮ੍ਰਿਤਧਾਰੀ ਸਿੱਖ. "ਤ੍ਰੈ ਪ੍ਰਕਾਰ ਮਮ ਸਿੱਖ ਹੈਂ ਸਹਜੀ ਚਰਨੀ ਖੰਡ." (ਰਤਨਮਾਲ) ੧੦. ਸੰ. षण्ड ਸੁੰਡ. ਨਪੁੰਸਕ. ਹੀਜੜਾ.

ਵਿ- ਖੰਡਨ ਕਰਤਾ. "ਖਲਖੰਡਸ ਹੈਂ." (ਜਾਪੁ)
ਖੰਡਨ ਕਰਦਾ। ੨. ਖੰਡਨ ਕਰੇਗਾ. "ਕਾਹੇ ਨ ਖੰਡਸਿ ਅਵਗਨੁ ਮੇਰਾ?" (ਆਸਾ ਕਬੀਰ)