ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਿਕ.


ਸੰ. तिग्म. ਵਿ- ਤਿੱਖਾ. ਤੇਜ਼. ਪ੍ਰਚੰਡ. "ਕਿਸ੍‍ ਨੇ ਤੇਜ ਤਿਗਮ ਤਪਤਾਯੋ?" (ਗੁਪ੍ਰਸੂ) ੨. ਸੰਗ੍ਯਾ- ਵਜ੍ਰ.


ਸੰਗ੍ਯਾ- ਤਿਗਮ (ਤਿੱਖੀਆਂ) ਹਨ ਅੰਸ਼ੁ (ਕਿਰਣਾਂ) ਜਿਸ ਦੀਆਂ, ਸੂਰਜ.


ਵਿ- ਤਿੰਨ ਗੁਣਾਂ. ਤਿੰਨ ਵਾਰ ਅਧਿਕ. ਤ੍ਰਿਗੁਣ.