ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖੰਡ- ਅਸੁਰੰ. ਅਸੁਰ (ਦੈਤ੍ਯ) ਖੰਡਨ ਕਰਤਾ. "ਤੇਜਤੁਰੰਗੀ ਖੰਡਸੁਰੰ." (ਅਕਾਲ)


ਸੰਗ੍ਯਾ- ਖੰਡਨ ਹੋਇਆ ਘਰ. ਖੰਡਿਤ ਗ੍ਰਿਹ.


ਵਿ- ਖੰਡਨ ਕਰਨ ਵਾਲਾ.


ਦੇਖੋ, ਖੰਡਨ. "ਖੰਡਣੰ ਕਲਿਕਲੇਸਹ." (ਵਾਰ ਜੈਤ)


ਦੇਖੋ, ਖੰਡਿਤ.


ਖੰਡੇ ਦੀ ਧਾਰ ਦਾ. "ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ." (ਗੁਰਦਾਸ ਕਾਵਿ)