ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਤਾਵਤ- ਚਿਰ. ਉਤਨੀ ਦੇਰ ਤਕ. "ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ." (ਸੂਹੀ ਅਃ ਮਃ ੩) "ਤਿਚਰ ਵਸਹਿ ਸੁਹੇਲੜੀ." (ਸ੍ਰੀ ਮਃ ੫)


ਵਿ- ਤੀਕ੍ਸ਼੍‍ਣ. ਤੇਜ਼. "ਬਹੈਂ ਬਾਣ ਤਿੱਛੰ." (ਕਲਕੀ)


ਦੇਖੋ, ਤੇਜ.


ਅ਼. [تِجارت] ਸੰਗ੍ਯਾ- ਤਜਰ (ਲੈਣ ਦੇਣ) ਦੀ ਕ੍ਰਿਯਾ. ਸੌਦਾਗਰੀ. ਵਪਾਰ.