ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿਕ੍ਰਦਾ। ੨. ਸੰ. ਸੰਗ੍ਯਾ- ਰੋਗ.


ਸੰ. ਵਿਕਰ੍ਸਣ. ਜ਼ੋਰ ਨਾਲ ਖਿੱਚਣ ਦੀ ਕ੍ਰਿਯਾ। ੨. ਧਨੁਖ ਖਿੱਚਣਾ। ੩. ਜ਼ਮੀਨ ਨੂੰ ਕਰਾਹੁਂਣਾ. ਕਰਾਹ ਨਾਲ ਉੱਚੇ ਥਾਂ ਤੋਂ ਮਿੱਟੀ ਖਿੱਚਕੇ ਨੀਵੇਂ ਥਾਂ ਲਿਆਂਉਣੀ.


विकर्म्म. ਨਿੰਦਿਤ ਕਰਮ. ਕੁਕਰਮ. ਦੁਰਾਚਾਰ. "ਸਾਕਤ ਸੰਗਿ ਵਿਕਰਮ ਕਮਾਏ" (ਮਾਝ ਮਃ ੫)


विकर्मिन्. ਵਿ- ਕੁਕਰਸੀ. ਨਿੰਦਿਤ ਕਰਮ ਕਰਨ ਵਾਲਾ. ਦੁਰਾਚਾਰੀ.


ਵਿ- ਕਰਾਲ, ਬਹੁਤ ਭਯਾਨਕ. ਦੇਖੋ, ਬਿਕਰਾਲ. "ਕਾਮ ਕ੍ਰਧ ਵਿਕਰਾਲ." (ਮਃ ੩. ਵਾਰ ਮਲਾ)