ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕਲਮ ਨਾਲ ਲਿਖਿਆ ਹੋਇਆ। ੨. ਕਲਮ ਦਾ ਪਿਉਂਦ.


ਫ਼ਾ. [کلمُرغ] ਘੋਗੜ. ਪੰਜਾਬੀ ਵਿੱਚ ਇਸ ਨੂੰ ਬੱਗੀ ਇੱਲ ਭੀ ਆਖਦੇ ਹਨ. ਇਸ ਦੀ ਮਦੀਨ ਦਾ ਰੰਗ ਕਾਲਾ ਹੁੰਦਾ ਹੈ. ਇਹ ਜੇਠ ਹਾੜ ਵਿੱਚ ਦਰਖਤਾਂ ਉੱਤੇ ਆਲ੍ਹਣਾ ਬਣਾਕੇ ਆਂਡੇ ਦਿੰਦੀ ਹੈ. ਘੋਗੜ ਪਿੰਡ ਦੀ ਗੰਦਗੀ ਖਾਕੇ ਨਿਰਵਾਹ ਕਰਦਾ ਹੈ. ਇਹ ਮਸਤੀ ਦੀ ਮੌਸਮ ਬਿਨਾ ਕਦੇ ਨਹੀਂ ਬੋਲਦਾ, ਸਦਾ ਮੌਨਵ੍ਰਤ ਰਖਦਾ ਹੈ. "ਮਾਰ੍ਯੋ ਕਲਮੁਰਗ ਕਲੋਲ ਜਿਯ ਮੇ ਭਏ." (ਕਵਿ ੫੨)


ਇਸ ਦਾ ਨਾਉਂ 'ਖੇੜਾਕਲਮੋਟ' ਭੀ ਹੈ. ਜ਼ਿਲਾ ਹੁਸ਼ਿਆਰਪੁਰ, ਤਸੀਲ ਊਂਨਾ ਥਾਣਾ ਨੂਰਪੁਰ ਦਾ ਇੱਕ ਪਿੰਡ, ਜਿਸ ਦੇ ਵਸਨੀਕਾਂ ਨੇ ਸਿੱਖਾਂ ਦੀ ਸੰਗਤਿ ਆਨੰਦਪੁਰ ਜਾਂਦੀ ਲੁੱਟ ਲਈ ਸੀ. ਦਸ਼ਮੇਸ਼ ਨੇ ਚੜ੍ਹਾਈ ਕਰਕੇ ਅਪਰਾਧੀਆਂ ਨੂੰ ਦੰਡ ਦਿੱਤਾ. ਇਸ ਥਾਂ ਗੁਰਦ੍ਵਾਰਾ ਬਣਿਆ ਹੋਇਆ ਹੈ. ਜਿਸ ਪਿੱਪਲ ਹੇਠ ਗੁਰੂ ਸਾਹਿਬ ਵਿਰਾਜੇ ਹਨ, ਉਹ ਮੌਜੂਦ ਹੈ. ਗੁਰਪਲਾਹ ਇੱਥੋਂ ਤਿੰਨ ਚਾਰ ਮੀਲ ਉੱਤਰ ਹੈ. ਖੇੜਾਕਲਮੋਟ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੧੩. ਮੀਲ ਪੂਰਵ ਹੈ.


ਸੰਗ੍ਯਾ- ਰੇਹੀ ਵਾਲੀ ਜ਼ਮੀਨ. ਸੰ. वल्लुर ਵੱਲੁਰ। ੨. ਊਖਰ. ਪੱਥਰ ਜੇਹੀ ਕਰੜੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। ੩. ਰੇਹੀ. ਸ਼ੋਰ. "ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ." (ਸ੍ਰੀ ਮਃ ੧) ੪. ਸ਼ੋਰਾ. "ਕਲਰ ਸਿਰਿ, ਕਿਉਕਰਿ ਭਵਜਲੁ ਲੰਘਸਿ?" (ਮਾਰੂ ਸੋਲਹੇ ਮਃ ੧) ਕਲਰ ਪਾਣੀ ਵਿੱਚ ਗਲ ਜਾਂਦਾ ਹੈ. ਇਸ ਥਾਂ ਪਾਖੰਡਕਰਮਾਂ ਤੋਂ ਭਾਵ ਹੈ.


ਦੇਖੋ, ਕਲਰ.