ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਤੋੜਨਾ. ਟੁਕੜੇ ਕਰਨਾ. "ਤੁਮ ਪਾਪਖੰਡਨ." (ਸੋਰ ਮਃ ੫) ੨. ਰੱਦ ਕਰਨਾ। ੩. ਨੈਸਿਧ ਕਾਵ੍ਯ ਦੇ ਕਰਤਾ ਸ਼੍ਰੀਹਰ੍ਸ ਦਾ ਰਚਿਆ ਨ੍ਯਾਯਸ਼ਾਸਤ੍ਰ ਦਾ ਗ੍ਰੰਥ. 'ਖਾਦ੍ਯਖੰਡਨ'.


ਸੰਗ੍ਯਾ- ਸੈਨਾ (ਫ਼ੌਜ), ਜੋ ਖੰਡਾ ਧਾਰਣ ਕਰਦੀ ਹੈ. (ਸਨਾਮਾ) ੨. ਵਿ- ਖੰਡਨ ਕਰਨ ਵਾਲੀ. ਵੈਰੀ ਨੂੰ ਟੁਕੜੇ ਟੁਕੜੇ ਕਰਨ ਵਾਲੀ.


ਇੱਕ ਦੇਸ਼ ਦਾ ਸ੍ਵਾਮੀ. ਮੰਡਲੇਸ੍ਵਰ.


ਸੰ. ਸੰਗ੍ਯਾ- ਬ੍ਰਹਮਾਂਡ ਦਾ ਅੱਧਾ ਭਾਗ. ਭੂਗੋਲ ਅਥਵਾ ਖਗੋਲ. "ਤਿਥੈ ਖੰਡਮੰਡਲ ਵਰਭੰਡ." (ਜਪੁ) ਉੱਥੇ ਕਈ ਬ੍ਰਹਮੰਡ ਅਤੇ ਉਨ੍ਹਾਂ ਦੇ ਭਾਗ ਵਿਭਾਗ ਹਨ.


ਸੰਗ੍ਯਾ- ਅਸਥਾਨ. ਦੇਖੋ, ਸਾਧੂਮੰਡਲ। ੨. ਸੰ. ਵਿ- ਖੰਡਾਂ ਵਾਲਾ. ਜਿਸ ਨਾਲ ਅਨੇਕ ਦੇਸ਼ਾਂ ਦੇ ਭਾਗ ਹੋਣ. "ਸਗਲੋ ਭੂਮੰਡਲ ਖੰਡਲ ਪ੍ਰਭੁ ਤੁਮਹੀ ਆਛੈ." (ਮਾਰੂ ਮਃ ੫) ੩. ਟੁਕੜਾ. ਭਾਗ.


(ਭੈਰ ਅਃ ਕਬੀਰ) ਖੰਡਾਂ ਵਾਲਾ ਮੰਡਲ (ਬ੍ਰਹਮਾਂਡ, ਜਿਸ ਵਿੱਚ ਅਨੇਕ ਖੰਡ ਹਨ) ਉਸ ਵਿੱਚ ਅਨੇਕ ਮੰਡਲ (ਦੇਸ਼) ਜਿਸ ਨੇ ਸਜਾਏ ਹਨ.


ਵਿ- ਖੰਡਨਕਰਤਾ. "ਪਾਪਖੰਡਲੀ." (ਕਲਿ ਮਃ ੫)


ਦੋਧਾਰਾ ਖੜਗ. ਦੋਹਾਂ ਪਾਸਿਆਂ ਤੋਂ ਖੰਡਨ ਕਰਨ ਵਾਲਾ ਸ਼ਸਤ੍ਰ. "ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ." (ਕਲਕੀ) ਦੇਖੋ, ਸਸਤ੍ਰ। ੨. ਮਾਇਆ, ਜੋ ਖੰਡ (ਦ੍ਵੰਦ ਪਦਾਰਥ) ਰਚਣ ਵਾਲੀ ਹੈ. "ਖੰਡਾ ਪ੍ਰਿਥਮੈ ਸਾਜਕੈ ਜਿਨਿ ਸਭ ਸੰਸਾਰ ਉਪਾਯਾ." (ਚੰਡੀ ੩)