ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [حُسن ناک] ਹ਼ੁਸਨ- ਨਾਕ. ਵਿ- ਹ਼ੁਸਨ (ਸੁੰਦਰਤਾ) ਵਾਲਾ. ਖੂਬਸੂਰਤ "ਅਮਿਤ ਦਰਬ ਹੁਸਨਾਕਨ ਦੇਹੀਂ." (ਚਰਿਤ੍ਰ ੧੧੧) ੨. ਦੇਖੋ, ਉਸਨਾਕ.


ਫ਼ਾ. [حُسن الچراغ] ਹ਼ੁਸਨੁਲਚਰਾਗ਼. ਸੁੰਦਰਤਾ ਦਾ ਦੀਪਕ. "ਕਿ ਹੁਸਨੁਲਚਰਾਗ ਹੈਂ." (ਜਾਪੁ)


ਅ਼. [حُسن الجمال] ਹ਼ੁਸਨੁਲਜਮਾਲ. ਵਿ- ਅਤਿ ਸੁੰਦਰ. ਮਨੋਹਰ.


ਅ਼. [حُسن التمام] ਪੂਰਣ ਸੁੰਦਰਤਾ ਵਾਲਾ. ਅਦਿ ਸੁੰਦਰ.


(ਜਾਪੁ) ਅ਼. [حُسن اُلوجو|] ਸੁੰਦਰ ਚੇਹਰੇ ਵਾਲਾ ਹੈ. ਭਾਵ- ਮੋਹਨਮੂਰਤਿ ਹੈ. ਦੇਖੋ, ਵਜਹ ਅਤੇ ਵਜੂਹ.